ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵਲੋਂ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ !

ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

“ਤੁਸੀਂ ਸਾਡੇ ਇਸ ਸ਼ਾਨਦਾਰ ਦੇਸ਼ ਵਿੱਚ ਕਿਤੇ ਵੀ ਹੋਵੋ, ਇਸ ਸਾਲ ਕ੍ਰਿਸਮਸ ਵੱਖਰਾ ਲੱਗੇਗਾ।

ਬੋਂਡੀ ਬੀਚ ‘ਤੇ ਚਾਨੂਕਾਹ ਮਨਾਉਂਦੇ ਹੋਏ ਯਹੂਦੀ ਆਸਟ੍ਰੇਲੀਅਨ ਲੋਕਾਂ ਉਪਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਅਸੀਂ ਆਪਣੇ ਦਿਲਾਂ ਅੰਦਰ ਦੁੱਖਾਂ ਦਾ ਬੋਝ ਮਹਿਸੂਸ ਕਰਦੇ ਹਾਂ।

ਜਿਵੇਂ ਕ੍ਰਿਸਮਸ ਪਿਆਰ ਅਤੇ ਦਇਆ ਦਾ ਸੰਦੇਸ਼ ਲਿਆਉਂਦਾ ਹੈ, ਅਸੀਂ ਉਹਨਾਂ ਲੋਕਾਂ ਲਈ ਦੁਖੀ ਹਾਂ ਜਿਨ੍ਹਾਂ ਦੀ ਜਾਨ ਖੋਹ ਲਈ ਗਈ – ਅਤੇ ਉਹਨਾਂ ਲਈ ਵੀ ਜਿਨ੍ਹਾਂ ਦੀ ਜ਼ਿੰਦਗੀ ਹਮੇਸ਼ਾਂ ਦੇ ਲਈ ਬਦਲ ਗਈ।

ਅਸੀਂ ਸਾਰੇ ਇਕੱਠੇ ਹੋ ਕੇ, ਉਸ ਸ਼ਾਨਦਾਰ ਹਿੰਮਤ ਦੇ ਲਈ ਧੰਨਵਾਦ ਕਰਦੇ ਹਾਂ ਜਿਸ ਨੇ ਜੋ ਹਨੇਰੇ ਵਿੱਚ ਵੀ ਇੰਨੀ ਸਾਰੀ ਰੌਸ਼ਨੀ ਚਮਕਾਈ।

ਇਹ ਇੱਕ ਜਬਰਦਸਤ ਯਾਦ ਦਿਵਾਉਂਦਾ ਹੈ ਕਿ ਸਭ ਤੋਂ ਮੁਸ਼ਕਲ ਸਮੇਂ ਵਿੱਚ ਵੀ ਅਸੀਂ ਆਸਟ੍ਰੇਲੀਅਨ ਕਿਰਦਾਰ ਦਾ ਸਭ ਤੋਂ ਵਧੀਆ ਰੂਪ ਦੇਖਦੇ ਹਾਂ।

ਇਸੇ ਜਜ਼ਬੇ ਨਾਲ ਕ੍ਰਿਸਮਸ ਆਸਟ੍ਰੇਲੀਅਨ ਲੋਕਾਂ ਨੂੰ ਇੱਕਮਿੱਕ ਕਰਦੀ ਹੈ ਤਾਂ ਜੋ ਅਸੀਂ ਸਾਰੇ ਉਹ ਕੁੱਝ ਮਨਾ ਸਕੀਏ ਜੋ ਸਾਡੇ ਕੋਲ ਹੈ ਅਤੇ ਜੋ ਅਸੀਂ ਸਾਂਝਾ ਕਰਦੇ ਹਾਂ।

ਇਸਾਈਆਂ ਦੇ ਲਈ, ਇਹ ਯਿਸੂ ਮਸੀਹ ਦੇ ਜਨਮ ਦਾ ਇੱਕ ਪਵਿੱਤਰ ਜਸ਼ਨ ਹੈ ਅਤੇ ਵਿਸ਼ਵਾਸ ਨੂੰ ਫਿਰ ਤੋਂ ਦ੍ਰਿੜ ਕਰਨ ਦਾ ਵੇਲਾ ਹੈ।

ਇਹ ਉਨ੍ਹਾਂ ਸਾਰਿਆਂ ਪ੍ਰਤੀ ਆਪਣਾ ਸ਼ੁਕਰਾਨਾ ਪ੍ਰਗਟ ਕਰਨ ਦਾ ਵੀ ਸਮਾਂ ਹੈ ਜੋ ਦੂਜਿਆਂ ਦੀ ਖ਼ਾਤਰ ਆਪਣੀ ਕ੍ਰਿਸਮਸ ਤਿਆਗ ਦਿੰਦੇ ਹਨ।

ਅਸੀਂ ਆਪਣੇ ਐਮਰਜੈਂਸੀ ਕਰਮਚਾਰੀਆਂ, ਆਪਣੇ ਮੈਡੀਕਲ ਵਰਕਰਾਂ, ਆਪਣੇ ਮਹਿਮਾਨਨਿਵਾਜੀ ਅਤੇ ਦਾਨ ਦੇਣ ਵਾਲਿਆਂ – ਅਤੇ ਹੋਰ ਵੀ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ।

ਇਸੇ ਤਰ੍ਹਾਂ, ਵਲੰਟੀਅਰਜ਼ ਜੋ ਆਪਣਾ ਸਮਾਂ ਬਿਤਾਉਂਦੇ ਹਨ ਇਹ ਦੇਣ ਦਾ ਮੌਸਮ ਹੈ, ਜਿਸ ਵਿੱਚ ਲੋਕ ਆਪਣਾ ਸਮਾਂ ਅਤੇ ਊਰਜਾ ਲੋੜਵੰਦਾਂ ਦੀ ਸੇਵਾ ਵਿੱਚ ਲਗਾਉਂਦੇ ਹਨ, ਅਤੇ ਆਸਟ੍ਰੇਲੀਅਨ ਦਇਆ, ਦਰਿਆਦਿਲੀ ਅਤੇ ਹਮਦਰਦੀ ਦੀ ਦੀ ਭਾਵਨਾ ਦਿਖਾਉਂਦੇ ਹਨ।

ਅਸੀਂ ਆਪਣੇ ਡਿਫੈਂਸ ਫੋਰਸ ਦੇ ਜਵਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਦੇਸ਼ ਦੀ ਰੱਖਿਆ ਦੇ ਲਈ ਘਰ ਅਤੇ ਪ੍ਰੀਵਾਰ ਦੇ ਆਰਾਮ ਨੂੰ ਛੱਡ ਦਿੰਦੇ ਹਨ।

ਹਰੇਕ ਆਸਟ੍ਰੇਲੀਅਨ ਨੂੰ ਮੈਂ ਸ਼ਾਂਤੀ, ਸੁਰੱਖਿਆ ਅਤੇ ਪਿਆਰ ਨਾਲ ਭਰਪੂਰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਇੱਕ ਅਜਿਹੀ ਕ੍ਰਿਸਮਸ ਜਿੱਥੇ ਅਸੀਂ ਸਾਰੇ ਮਿਲ ਕੇ, ਇਕੱਠੇ ਹੋ ਕੇ ਖੜ੍ਹੇ ਹੋਣ।

ਇੱਕ ਇਸ ਤਰ੍ਹਾਂ ਦੀ ਕ੍ਰਿਸਮਸ ਜੋ ਠੀਕ ਹੋਣ ਅਤੇ ਇੱਕ ਉਮੀਦ ਲਿਆਉਣ ਵਾਲੀ ਹੋਵੇ।”

ਐਂਥਨੀ ਐਲਬਨੀਜ਼,

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !