ਪ੍ਰੇਮ ਸਬੰਧਾਂ ‘ਚ ਪ੍ਰੇਮਿਕਾ ਦਾ ਕਤਲ ਕਰਨ ਮਗਰੋਂ ਖ਼ੁਦ ਨੂੰ ਮਾਰੀ ਗੋਲ਼ੀ, ਮੌਤ ; ਦੋਵਾਂ ਦੇ 10 ਬੱਚੇ ਹੋ ਗਏ ਅਨਾਥ

ਮੇਰਠ – ਮੇਰਠ ਦੇ ਪਰੀਕਸ਼ਿਤਗੜ੍ਹ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਵਾਪਰੀ ਸਨਸਨੀਖੇਜ਼ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੋਂ ਦੇ ਪਿੰਡ ਦੁਰਵੇਸ਼ਪੁਰ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ। ਇਹ ਸਾਰਾ ਮਾਮਲਾ ਪਿੰਡ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁੱਢਲੀ ਜਾਂਚ ਵਿਚ ਪੁਲਿਸ ਇਸ ਮਾਮਲੇ ਨੂੰ ਪ੍ਰੇਮ ਸਬੰਧਾਂ ਨਾਲ ਜੋੜ ਕੇ ਦੇਖ ਰਹੀ ਹੈ। ਦੋਵਾਂ ਦੇ ਪੰਜ-ਪੰਜ ਬੱਚੇ ਸਨ।

ਪਿੰਡ ਦੁਰਵੇਸ਼ਪੁਰ ਵਿਚ ਸ਼ੁੱਕਰਵਾਰ ਸਵੇਰੇ ਕਰੀਬ 45 ਸਾਲਾ ਮਿਥਿਲੇਸ਼ ਪਤਨੀ ਧੀਰ ਸਿੰਘ ਪਿੰਡ ਦੇ ਬਾਹਰ ਗੋਹਾ ਸੁੱਟਣ ਗਈ ਸੀ। ਉਦੋਂ ਪਿੰਡ ਦੇ ਕਰੀਬ ਪੰਜਾਹ ਸਾਲਾ ਕਿਰਨ ਪਾਲ ਨੇ ਮਿਥਿਲੇਸ਼ ਵੱਲ ਗੋਲੀ ਚਲਾ ਦਿੱਤੀ, ਜਿਸ ਉਹ ਬੱਚ ਗਈ ਪਰ ਕਿਰਨ ਪਾਲ ਨੇ ਅੱਗੇ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਕਿਰਨ ਪਾਲ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ। ਦੋਵਾਂ ਦੀਆਂ ਲਾਸ਼ਾਂ ਇਕ ਦੂਜੇ ਦੇ ਕੋਲ ਪਈਆਂ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਹੈ। ਔਰਤ ਕਿਰਨ ਪਾਲ ਤੋਂ ਛੁਟਕਾਰਾ ਪਾ ਰਹੀ ਸੀ, ਇਸ ਦਾ ਵਿਰੋਧ ਕਰਨ ‘ਤੇ ਕਿਰਨ ਪਾਲ ਨੇ ਮਿਥਲੇਸ਼ ਨੂੰ ਗੋਲੀ ਮਾਰ ਦਿੱਤੀ। ਦੋਵਾਂ ਦੇ ਪੰਜ ਬੱਚੇ ਵੀ ਹਨ। ਔਰਤ ਦੀਆਂ ਦੋ ਲੜਕੀਆਂ ਅਤੇ ਇਕ ਲੜਕੇ ਦਾ ਵਿਆਹ ਹੋ ਚੁੱਕਾ ਹੈ। ਐੱਸਓ ਰਾਜੀਵ ਕੁਮਾਰ ਦਾ ਵੀ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਮਾਮਲਾ ਪ੍ਰੇਮ ਸਬੰਧਾਂ ਦਾ ਪਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Related posts

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ

ਗੂਗਲ ਦੇ ਸੀਈਓ ਵਲੋਂ ਏਆਈ ਦੇ ਵਿਕਾਸ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਲੋਂ ‘ਵੇਵਜ਼ ਕ੍ਰਿਏਟਰਜ਼ ਕੋਰਨਰ’ ਦਾ ਉਦਘਾਟਨ