ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ ਹੋ ਗਏ ਹਨ

ਪੰਜਾਬੀ ਦੇ ਕੁੱਝ ਲਫ਼ਜ਼ ਜੋ ਪਿੰਡਾਂ ਵਿੱਚ ਠੇਠ ਪੰਜਾਬੀ ਵਿੱਚ ਬੋਲੇ ਜਾਂਦੇ ਸਨ। ਉਹ ਤਕਰੀਬਨ ਤਕਰੀਬਨ ਅਲੋਪ ਹੋ ਗਏ ਹਨ।ਨਵੀਂ ਪੀੜੀ ਇਸ ਤੋ ਬਿਲਕੁਲ ਅਨਜਾਨ ਹੈ। ਤੁਸੀ ਵੀ ਇਹ ਲਫ਼ਜ਼ ਆਪਣੇ ਬਜ਼ੁਰਗਾਂ ਤੋ ਸੁਣੇ ਹੋਣਗੇ। ਜਦੋਂ ਇਸ ਠੇਠ ਪੰਜਾਬੀ ਵਿੱਚ ਬੋਲਦੇ ਸੀ ਕਿੰਨਾ ਮਜ਼ਾ ਆਉਦਾ ਸੀ। ਨਵੀਂ ਨੋਜਵਾਨ ਪੀੜੀ ਦੀ ਜਾਣਕਾਰੀ ਲਈ ਲਿਖ ਰਹੇ ਹਾਂ। ਖੌਪੀਆ, ਤਰਕਾਲ ਸੰਧਾ, ਘੁੱਸਮੁੱਸਾ ਜਾਨੀ ਕੇ ਸ਼ਾਮ ਖਤਮ ਹੋ ਗਈ ਹੈ ਰਾਤ ਆਉਣ ਵਾਲੀ ਹੈ। ਘੁੱਪ ਹਨੇਰਾ,ਜ਼ਿਆਦਾ ਹਨੇਰਾ।ਲੌਂਡਾ ਵਿਹਲਾ,ਜਾਨੀ ਦੁਪੈਹਿਰ ਤੋ ਬਾਦ ਸ਼ਾਮ ਹੋਣ ਤੋ ਪਹਿਲਾ ਤਿੰਨ ਚਾਰ ਵਜੇ ਦੇ ਦਰਮਿਆਨ।ਸਾਜਰਾ,ਸਵੇਰਾ ਜਾਨੀ ਸੁਭਾ ਦਾ ਸਮਾਂ ਸੂਰਜ ਚੜਨ ਤੋਂ ਪਹਿਲਾ।ਜੂਤ-ਪਤਾਣ,ਛਿੱਤਰ-ਪੌਲਾ,ਘੁੱਟ ਮਾਰ,ਇੱਕ ਦੂਸਰੇ ਨਾਲ ਲੜਾਈ। ਫ਼ੱਫ਼ੇ ਕੁਟਨੀ,ਜਿਹੜੀ ਔਰਤ ਫੱਫੜੇ ਕਰਦੀ ਹੈ,ਪੰਗਾ ਪਵਾਉਣ ਵਾਲਾ ਕੰਮ।ਧੁੰਮ ਧੜੱਕਾ ਕਰਣਾ,ਖੁਸ਼ੀਆ ਕਰਨਾ,ਵੱਜ ਗੱਜ ਕੇ ਕੋਈ ਚੰਗਾ ਕੰਮ ਕਰਨਾ।ਲੁੱਚ ਅੜਿੱਕੀਆਂ ਕਰਨਾਂ,ਖੇਖਨ ਕਰਣੇ,ਐਵੇਂ ਤਮਾਸ਼ੇ ਕਰਣੇ।ਯੱਕੜ ਵੱਡਨੇ,ਐਵੇਂ ਖਾਮਖਾਹ ਗੱਲਾਂ ਕਰੀਆ ਜਾਣਾ।ਗੱਪਾਂ ਮਾਰਨੀਆਂ।ਹਰਲ ਹਰਲ ਕਰਨਾ,ਬਿਨਾ ਮਤਲਬ ਤੁਰੇ ਫਿਰਨਾਂ,ਦੇਖ ਇੰਨਾ ਦੇ ਨਿਆਣੇ ਕਿਵੇਂ ਹਰਲ ਹਰਲ ਕਰਦੇ ਭੱਜੇ ਫਿਰਦੇ ਹਨ।ਹੱਥ ਪੜੱਥੀ ਕਰਨੀ,ਕੰਮ ਚ ਇੱਕ ਦੂਜੇ ਦੀ ਮਦਦ ਕਰਨੀ।ਸਹਿਯੋਗ ਕਰਨਾ।ਹਫੜਾ ਦਫੜੀ,ਭੱਜ ਦੌੜ ਪੈ ਜਾਣੀ।ਹੱਕਾ ਬੱਕਾ,ਕਿਸੇ ਨੂੰ ਦੇਖ ਹੈਰਾਨ ਹੋ ਜਾਣਾ।ਰੰਡੀ ਰੋਣਾ,ਇਸ ਮੁੰਡੇ ਦਾ ਤਾਂ ਇਹ ਹੀ ਰੰਡੀ ਰੋਣਾ ਰਹਿੰਦਾ ਹੈ।ਐਵੇਂ,ਇਹ ਤਾਂ ਬਿਨਾ ਮਤਲਬ ਐਵੇਂ ਗੱਲਾਂ ਕਰੀ ਜਾਂਦਾ ਹੈ।ਵਿੰਗ ਤੜਿੰਗਾ,ਇਹ ਰਸਤਾ ਵਿੰਗ ਤੜਿੰਗਾ ਹੈ।ਤੂੰ ਕਿਵੇਂ ਵਿੰਗ ਤੜਿੰਗਾਂ ਤੁਰ ਰਿਹਾ ਹੈ।ਲੱਲੂ ਪੰਜੂ,ਜਿਸ ਦੀ ਕੋਈ ਵੁੱਕਤ ਨਾਂ ਹੋਵੇ।ਲੰਡੀ ਬੁੱਚੀ,ਮਮੂਲੀ ਆਦਮੀ।ਐਰਾ ਵਗੈਰਾ,ਇੱਥੇ ਜਿਹੜਾ ਮਰਜ਼ੀ ਲੰਡੀ ਬੁੱਚੀ ਆਣ ਵੜਦਾ ਹੈ।ਵਲ ਫੇਰ,ਸੱਚੀ ਗੱਲ ਕਰ ਦੇਣੀ,ਇਸ ਮੁੰਡੇ ਨੂੰ ਕੋਈ ਵੱਲ ਫੇਰ ਨਹੀਂ ਆਉਦਾ,ਵਿਰਲਾ ਵਾਝਾਂ,ਇਹ ਕੰਮ ਕੋਈ ਵਿਰਲਾ ਹੀ ਕਰ ਸਕਦਾ ਹੈ।ਮੈਲੀ ਅੱਖ,ਮਾੜੀ ਨੀਅਤ,ਫਲਾਣੇ ਦਾ ਮੁੰਡਾ ਉਸ ਤੇ ਮੈਲੀ ਅੱਖ ਰੱਖਦਾ ਹੈ।ਲਾਘਾ,ਰਸਤਾ,ਕਰਤਾਰਪੁਰ ਦਾ ਲਾਘਾ ਖੁੱਲ ਗਿਆ ਹੈ।,ਗਿੱਦੜ ਭੱਬਕੀ ਦੇਣਾ,ਕਿਸੇ ਨੂੰ ਡਰਾਉਣਾ।ਕਾਵਾਂ ਰੌਲੀ ਪਾਉਣਾ,ਜ਼ਿਆਦਾ ਰੌਲਾ ਪਾਉਣਾ।ਕਾਣੋ,ਕਮੀ,ਇਸ ਕੁੜੀ ਦੇ ਵਿੱਚ ਕੁੱਛ ਜਰੂਰ ਕਾਣੋ ਹੈ।ਇਸ ਪਲਾਟ ਵਿੱਚ ਕਾਣੋ ਹੈ।ਖੱਚ,ਜਿਹੜਾ ਬੰਦਾ ਕਿਸੇ ਨੂੰ ਟਿਕਨ ਨਾਂ ਦੇਵੇ,ਇਹ ਤਾ ਜ਼ਨਾਨੀ ਖੱਚ ਦੀ ਖੱਚ ਹੀ ਰਹੀ।ਖੇਚਲ,ਤਕਲੀਫ਼,ਤੁਸੀ ਤਾਂ ਚਾਹ ਦੀ ਐਵੇ ਹੀ ਖੇਚਲ ਕਰ ਰਹੇ ਹੋ।।ਫੋਕਾ ਡਰਾਵਾ,ਫੋਕਾ ਦਬਕਾ ਮਾਰਨਾ।ਫਰੋਲ਼ਾ ਫਰਾਲੀ ਕਰਨੀ, ਚੀਜ਼ਾਂ ਦਾ ਖਿਲਾਰਾ ਪਾ ਦੇਣਾ,ਚੋਰਾਂ ਨੇ ਘਰ ਦੀ ਸਾਰੀ ਫਰੋਲਾ ਫਰਾਲੀ ਕੀਤੀ।ਨਿੰਮੋਝੂਣਾ,ਉਦਾਸ,ਚੁੱਪ ਚਾਪ ਬੈਠਨਾ।ਚੁਰੜ ਮੁਰੜ,ਇਕੱਠਾ ਹੋਕੇ ਬੈਠਨਾਂ।ਝੂਠ ਮੂਠ,ਸਚਾਈ ਬਿਆਨ ਨਾਂ ਕਰਨਾ।ਕਚੀਚੀ ਵੱਟਨੀ,ਗੁੱਸਾ ਪਰਗਟ ਕਰਨਾਂ।ਕਚੂਮਰ ਕੱਢਨਾ,ਜਿਹੜੀ ਚੀਜ ਕੋਈ ਥੱਲੇ ਆਕੇ ਨੱਪੀ ਜਾਵੇ।ਫਲਾਣਿਆਂ ਤੂੰ ਤਾ ਇਸ ਦਾ ਕਜੂੰਬਰ ਹੀ ਕੱਢ ਦਿੱਤਾ ਈ।ਝੂੰਗਾ,ਜੋ ਹੱਟੀ ਵਾਲੇ ਕੋਲੋ ਸੋਦਾ ਲੈਕੇ ਹੱਟੀ ਵਾਲਾ ਚੀਜੀ ਦੇ ਦਿੰਦਾ ਸੀ।ਡੱਬ ਖੜਿੱਬਾ,ਰੰਗ ਬਰੰਗਾ,ਭੱਲੂ ਦੇ ਕੁੱਤੇ ਦਾ ਰੰਗ ਡੱਬ ਖੜੱਬਾ ਹੈ।ਭੰਬਲ ਭੂਸੇ ਚ ਪਾਉਣਾ,ਗੱਦੀ ਗੇੜੇ ਪਾਉਣਾ।ਕੋੜਕੂ,ਜਿਹੜਾ ਚਿੱਥਿਆ ਨਾਂ ਜਾਵੇ,ਦਾਲ ਦੇ ਵਿੱਚ ਲੱਗਦਾ ਹੈ ਕੋੜਕੂ ਆ ਗਿਆ ਹੈ।ਖੁੰਡ,ਤਜੱਰਬੇਕਾਰ,ਗੇਲਾ ਭਾਈ ਪੁਰਾਣਾ ਖੁੰਡ ਹੈ।ਖਰੀਂਢ,ਸੀਰਤ ਦੇ ਜ਼ਖ਼ਮ ਤੇ ਖਰੀਡਬੱਝ ਗਿਆ ਹੈ।ਖੁਤਖੁਤੀ ਕਰਨੀ,ਭਾਪਾ ਜੀ ਮੰਨੇ ਨੂੰ ਖੁਤਖੁਤੀ ਕਰ ਰਹੇ ਸੀ।ਜਾਨੀ ਕੇ ਕੁਤਕੁਤਾਰੀਆਂ ਕੱਢ ਰਹੇ ਸੀ।ਕਿਸੇ ਨੂੰ ਹਸਾਉਣ ਦੀ ਕੋਸਿਸ ਕਰਨੀ।ਭੰਗੜ,ਜੋ ਭੰਗ ਪੀਂਦਾ ਹੈ।ਘੁਣ,ਜਿਸ ਚੀਜ਼ ਨੂੰ ਘੁਣ ਖਾਹ ਜਾਵੇ।ਤੈਨੂ ਤਾ ਅੰਦਰੋ ਅੰਦਰੀ ਘੁਣ-ਖਾਹ ਗਿਆ ਹੈ।ਕੀੜਾ ਲੱਗਨਾ,ਰੋਗ ਲੱਗਨਾ,ਦੰਦਾ ਨੂੰ ਕੀੜਾ ਲੱਗਨਾਂ।ਅੱਧੋਰਾਣਾ ,ਕੋਈ ਕੰਮ ਵਿੱਚੇ ਛੱਡ ਦੇਣਾ।ਫਲਾਣਾ,ਢਿਮਕਾ,ਦੂਸਰਾ ਬੰਦਾ,ਜਦੋਂ ਕਿਸੇ ਦਾ ਨਾਂ ਨਾ ਲੈਕੇ ਪੁਕਾਰਨਾ ਹੋਵੇ।ਉਰਲਾ ਪਰਲਾ,ਪਾਸੇ ਦਿਸ਼ਾ ਨੂੰ ਸਬੋਧਨ ਕਰਨਾ।ਉੱਗੜ ਦੁਗੜ, ਇੱਕਾ ਦੁੱਕਾ।,ਉਲਰਨਾ,ਟੇਡਾਹੋਣਾ।ਉਲੂ ਬਾਟਾ,ਝੂਡੂ।ਥਹੀ ਲਾਉਣੀ,ਪੈਸਿਆ ਨੂੰ ਤਰੀਕੇ ਨਾਲ ਰੱਖਨਾ।ਊਠਕ ਬੈਠਕ,ਬੈਠਕਾ ਕੱਢਨੀਆਂ,ਸਜਾ ਦੇਣਾ।ਦਬਕਾ ਮਾਰਨਾ,ਧੌਸ ਜਮਾਉਣੀ।ਝੱਟ ਟਪਾਉਣਾ,ਡੰਗ ਨਿਗਾਉਣਾ,ਜਗਾੜ ਕਰਨਾ,ਕੰਮ ਸਾਰਨਾ।ਬਚਿਆ ਖੁਚਿਆ,ਰਹਿੰਦ ਖੂੰਦ।ਕਿਆਰਾ ਮੋੜਨਾ,ਟਿੱਬਾ,ਟਿੱਬੀ,ਟੋਕਰਾ,ਟੋਕਰੀ,ਟੋਕਾ ਬਾਲਟਾ,ਬੱਠਲ,ਟਿਲਾ,ਬਨੇਰਾ,ਝਬੱਚਾ,ਅੱਧ ਪਚੱਦਾ,ਥੋੜਾ ਬਹੁਤਾ।ਅਕਲ ਦਾ ਅੰਨਾ,ਬੇਵਕੂਫ।ਕਿਰਕਰਾ,ਸੰਵਾਦ ਨਾ ਆਉਣ,ਕੋਈ ਚੀਜ਼ ਦਾ ਜਦੋਂ ਸੰਵਾਦ ਨਾਂ ਆਉਣਾ ਤਾ ਕਹਿਣਾ ਮੇਰਾ ਤਾਂ,ਮਜਾ ਈ ਕਿਰਕਰਾ ਹੋ ਗਿਆ।ਢਿੱਡਲ,ਜਿਸ ਦਾ ਪੇਟ ਵਧਿਆ ਹੋਵੇ।ਹੰਗਾਲਨਾ,ਦੁੱਧ ਨੂੰ ਹੰਗਾਲਨਾ।ਅਕਲ,ਬੁੱਧੀ।ਢਿੱਲੜ,ਢਿੱਲਾ ਬੰਦਾ।ਕਮਲ ਕੁੱਟਨਾਂ,ਸਦਾਅ ਘੋਲਨਾਂ।ਦਰੜਨਾਂ,ਗੱਡੀ ਦੇ ਥੱਲੇ ਦੇਕੇ ਦਰੜ ਦੇਣਾ।ਬੁਕਲ ਮਾਰਨੀ,ਸਰੀਰ ਢੱਕਨਾਂ।ਕਾਣੀ ਵੰਡ ਕਰਨੀ,ਇਨਸਾਫ ਨਾ ਕਰਨਾ।ਵਾਡੇ ਜਾਣਾ,ਰਿਸਤੇਦਾਰ ਕੋਲ ਜਾਣਾ।ਭਾਡਾਂ ਢੀਡਾਂ,ਬਰਤਨ।ਭਸੂੜੀ ਪਾਉਣੀ, ਜੱਬ ਪਾਉਣਾ,ਪਰੇਸਾਨੀ ਚ ਪਾਉਣਾ।ਝੱਖੜ,ਤੇਜ ਹਨੇਰੀ।ਟਾਵਾਂ ਟਾਂਵਾ,ਕੋਈ ਕੋਈ।ਰੇੜਕਾ ਪਾਉਣਾ,ਪੰਗਾ ਪਾਉਣਾ।

ਜੋ ਉਪਰੋਕਤ ਠੇਠ ਲਫਜ ਅਲੋਪ ਹੋ ਗਏ ਹਨ।ਹੁਣ ਦੇ ਕੋਨਵੈਂਟ ਸਕੂਲ ਦੇ ਬੱਚਿਆਂ ਨੂੰ ਇਹ ਲਫਜ ਤਾਂ ਕੀ ਆਉਣੇ ਹਨ ਪੈਂਤੀ ਅੱਖਰ ਜਾਨੀ ਓ,ਅ ਨਹੀ ਆਉਦਾਂ।ਜੇ ਬੱਚਿਆ ਨੂੰ ਠੇਠ ਪੰਜਾਬੀ ਸਿਖਾਉਗੇ ਤਾਂ ਉਨਾਂ ਨੂੰ ਅਜੀਬ ਜਿਹੀ ਤੇ ਚੰਗੀ ਅਤੇ ਪਿਆਰੀ ਲਗੇਗੀ।ਇਸ ਦਾ ਤਜੱਰਬਾ ਮੈਂ ਆਪਣੀਆਂ ਦੋਹਤਰੀਆਂ ਨਾਲ ਕਰ ਚੁੱਕਾ ਹੈ।ਜੋ ਇਹ ਲਫ਼ਜ਼ ਸੁਣ ਉਨਾ ਨੂੰ ਚੰਗੇ ਲੱਗਦੇ ਸੀ।ਜੋ ਪੰਜਾਬੀ ਬੋਲੀ ਠੇਠ ਹੋਰ ਭਸਾਵਾ ਦੇ ਪਰਭਾਵ ਕਰ ਕੇ ਅਲੋਪ ਹੋ ਗਈ ਹੈ।ਇਸ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਜਿਸ ਤੋ ਸਾਡੀ ਨੋਜਵਾਨ ਪੀੜ੍ਹੀ ਬਿਲਕੁਲ ਅਨਜਾਨ ਹੈ।
– ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਸਪੈਕਟਰ

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !