ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਗਾਵਾਂ ਦੀ ਸੇਵਾ-ਸੰਭਾਲ ਲਈ ਰਾਜਪਾਲ ਨਾਲ ਮੁਲਾਕਾਤ

ਚੰਡੀਗੜ – ਗਾਵਾਂ ਦੀ ਸੇਵਾ-ਸੰਭਾਲ ਅਤੇ ਉਨਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਵੱਲੋਂ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਉਨਾਂ ਨੇ ਰਾਜਪਾਲ ਨੂੰ ਜਾਣੂ ਕਰਵਾਇਆ ਕਿ ਸੂਬੇ ਦੀਆਂ ਗਊਸ਼ਾਲਾਵਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਚੰਗਾ ਪੌਸ਼ਟਿਕ ਹਰਾ ਚਾਰਾ ਨਹੀਂ ਹੈ, ਜਿਸ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਦੇ ਵਿਗਿਆਨੀ ਇਸ ਵਿਸ਼ੇ ਉਪਰ ਖੋਜ ਕਰਕੇ ਪੂਰਾ ਕਰ ਸਕਦੇ ਹਨ। ਉਨਾਂ ਕਿਹਾ ਕਿ ਜਿਵੇਂ ਚੰਗਾ ਪੌਸ਼ਟਿਕ ਭੋਜਨ ਮਨੁੱਖਾਂ ਲਈ ਜ਼ਰੂਰੀ ਹੈ, ਉਵੇਂ ਹੀ ਗਾਵਾਂ ਲਈ ਵੀ ਵਧੀਆ ਪੌਸ਼ਟਿਕ ਭੋਜਨ ਲਾਜ਼ਮੀ ਹੈ ਅਤੇ ਇਹ ਹਮੇਸ਼ਾ ਸਸਤੇ ਭਾਅ ’ਤੇ ਮਿਲਣਾ ਚਾਹੀਦਾ ਹੈ।
ਚੇਅਰਮੈਨ ਨੇ ਦੱਸਿਆ ਕਿ ਰਾਜਪਾਲ ਨੇ ਗਾਵਾਂ ਦੀ ਸੰਭਾਲ ਲਈ ਲੋੜੀਂਦੇ ਸਹਿਯੋਗ ਦਾ ਭਰੋਸਾ ਦੁਆਇਆ। ਰਾਜਪਾਲ ਸ੍ਰੀ ਪੁਰੋਹਿਤ ਨੇ ਗਾਵਾਂ ਦੀ ਸੰਭਾਲ ਅਤੇ ਚਾਰੇ ਸਬੰਧੀ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਕਾਰਜ ਨੂੰ ਜਲਦੀ ਮੁਕੰਮਲ ਕਰਨ ਲਈ ਯੋਗ ਉਪਰਾਲੇ ਕੀਤੇ ਜਾਣਗੇ।

Related posts

ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵਾਲੇ ਮਾਮਲੇ ਪਿੱਛੇ ਛੁਪੀ ਸਾਜਿਸ਼ ਦਾ ਪਰਦਾਫਾਸ਼ ਹੋਵੇ – ਸਿੰਘ ਸਾਹਿਬ

ਤਿੰਨ ਆਬਜਰਵਰ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਹੱਲ ਤਲਾਸ਼ਣਗੇ

ਕੈਨੇਡਾ ‘ਚ ਐਂਟਰੀ ਨਾ ਮਿਲਣ ‘ਤੇ ਅਕਾਲੀ ਆਗੂ ਪਰਮਬੰਸ ਰੋਮਾਣਾ ਭਾਰਤ ਮੁੜੇ