ਪੰਜਾਬ ਦੇ ਅਦਾਕਾਰ ਸੋਨੂੰ ਸੂਦ ਦੇ ਘਰ ਹਲਚਲ ਵਧੀ

ਮੋਗਾ – ਇਥੇ ਸਥਿਤ ਫਿਲਮ ਅਦਾਕਾਰ ਸੋਨੂੰ ਸੂਦ ਦੇ ਘਰ ਦੇ ਬਾਹਰ ਸਵੇਰ ਤੋਂ ਹਲਚਲ ਦੇਖੀ ਜਾ ਰਹੀ ਹੈ। ਸਭ ਤੋਂ ਪਹਿਲਾਂ ਡੀਸੀ ਹਰੀਸ਼ ਨਾਇਰ ਅਤੇ ਐਸਐਸਪੀ ਸੁਰਿੰਦਰਜੀਤ ਸਿੰਘ ਮਿਲ ਕੇ ਸੋਨੂੰ ਸੂਦ ਦੀ ਰਿਹਾਇਸ਼ ਦੇ ਅੰਦਰ ਗਏ ਹਨ। ਹੁਣ ਇੰਟੈਲੀਜੈਂਸ ਅਤੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਅੰਦਰ ਮੌਜੂਦ ਹਨ। ਸੋਨੂੰ ਸੂਦ ਵੀ ਆਪਣੀ ਰਿਹਾਇਸ਼ ’ਤੇ ਹੀ ਹਨ ਅਤੇ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ। ਸ਼ਨੀਵਾਰ ਸਵੇਰ ਪਹਿਲਾਂ ਉਨ੍ਹਾਂ ਦੇ ਘਰ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲਿਸ ਅਧਿਕਾਰੀ ਪਹੁੰਚੇ ਸਨ। ਹੁਣ ਕੁਝ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹਨ। ਚਰਚਾ ਹੈ ਕਿ ਨਵਜੋਤ ਸਿੱਧੂ ਕਿਸੇ ਵੇਲੇ ਵੀ ਉਨ੍ਹਾਂ ਦੇ ਘਰ ਪਹੁੰਚ ਸਕਦੇ ਹਨ। ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ’ਤੇ ਪੁਸ਼ਟੀ ਕੋਈ ਵੀ ਅਧਿਕਾਰੀ ਨਹੀਂ ਕਰ ਰਿਹਾ।

ਜ਼ਿਕਰਯੋਗ ਹੈ ਕਿ ਕੱਲ੍ਹ ਚੰਡੀਗਡ਼੍ਹ ਦੇ ਇਕ ਹੋਟਲ ਵਿਚ ਸੋਨੂੰ ਸੂਦ ਅਤੇ ਸੀਐਮ ਚੰਨੀ ਦੀ ਕਈ ਘੰਟੇ ਲੰਬੀ ਮੀਟਿੰਗ ਚੱਲੀ ਸੀ। ਇਸ ਕਾਰਨ ਸਿਆਸੀ ਕਨਸੋਆਂ ਤੇਜ਼ ਹੋ ਗਈਆਂ ਹਨ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ