ਗੋ ਫਸਟ ਕਰੇਗੀ 32 ਨਵੀਆਂ ਉਡਾਣਾਂ ਦਾ ਸੰਚਾਲਨ

ਮੁੰਬਈ – ਘਰੇਲੂ ਹਵਾਬਾਜ਼ੀ ਕੰਪਨੀ ਗੋ ਫਸਟ 32 ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਇਸ ਦੇ ਮਾਧਿਅਮ ਨਾਲ ਕੰਪਨੀ ਅੰਮ੍ਰਿਤਸਰ, ਸੂਰਤ, ਦੇਹਰਾਦੂਨ ਤੇ ਆਈਜ਼ੋਲ ਵਰਗੇ ਸ਼ਹਿਰਾਂ ਵਿਚ ਆਪਣੀ ਪਹੁੰਚ ਅਤੇ ਪੈਂਠ ਵਧਾਏਗੀ। ਕੰਪਨੀ ਨੇ ਕਿਹਾ ਕਿ ਨਵੀਆਂ ਉਡਾਣਾਂ ਦੇ ਮਾਧਿਅਮ ਨਾਲ ਇਨ੍ਹਾਂ ਸ਼ਹਿਰਾਂ ਲਈ ਦਿੱਲੀ, ਮੁੰਬਈ, ਕੋਲਕਾਤਾ, ਸ੍ਰੀਨਗਰ, ਬੈਂਗਲੁਰੂ ਅਤੇ ਗੁਹਾਟੀ ਦੀਆਂ ਸਿੱਧੀਆਂ ਉਡਾਣ ਸੇਵਾਵਾਂ ਸੰਚਾਲਤ ਕੀਤੀਆਂ ਜਾਣਗੀਆਂ। ਕੰਪਨੀ ਨੇ ਕਿਹਾ ਕਿ ਉਹ ਮੈਟਰੋ ਅਤੇ ਟੀਅਰ-ਵਨ ਸ਼ਹਿਰਾਂ ਵਿਚਾਲੇ ਸੰਪਰਕ ਵਧਾਉਣ ਅਤੇ ਯਾਤਰੀਆਂ ਨੂੰ ਹੋਰ ਬਦਲ ਮੁਹੱਈਆ ਕਰਵਾਉਣ ਲਈ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।

ਵਿਸਥਾਰ ਯੋਜਨਾ ਤਹਿਤ ਅੰਮ੍ਰਿਤਸਰ ਤੋਂ ਮੁੰਬਈ ਲਈ ਰੋਜ਼ਾਨਾ ਦੋ, ਦਿੱਲੀ ਲਈ ਤਿੰਨ ਅਤੇ ਸ੍ਰੀਨਗਰ ਲਈ ਇਕ ਉਡਾਣ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਅੰਮ੍ਰਿਤਸਰ ਨੂੰ ਦਿੱਲੀ ਤੇ ਮੁੰਬਈ ਤੋਂ ਬੈਂਗਲੁਰੂ, ਜੰਮੂ, ਪਟਨਾ, ਵਾਰਾਨਸੀ, ਲਖਨਊ, ਮਾਲਦੀਵ, ਗੋਆ, ਰਾਂਚੀ, ਕੋਚੀਨ, ਨਾਗਪੁਰ, ਜੈਪੁਰ ਤੇ ਚੇਨਈ ਨਾਲ ਵੀ ਜੋਡ਼ੇਗੀ। ਇਸੇ ਤਰ੍ਹਾਂ ਸੂਰਤ ਨੂੰ ਬੈਂਗਲੁਰੂ ਦੇ ਮਾਧਿਅਮ ਨਾਲ ਹੈਦਰਾਬਾਦ, ਸਿਲੀਗੁਡ਼ੀ, ਪਟਨਾ, ਸ੍ਰੀਨਗਰ, ਗੁਹਾਟੀ, ਜੰਮੂ, ਮਾਲਦੀਵ, ਲਖਨਊ ਤੇ ਰਾਂਚੀ ਨਾਲ ਜੋਡ਼ਿਆ ਜਾਵੇਗਾ। ਕੰਪਨੀ ਦੇਹਰਾਦੂਨ ਤੋਂ ਦਿੱਲੀ ਲਈ ਦੋ ਅਤੇ ਮੁੰਬਈ ਲਈ ਰੋਜ਼ਾਨਾ ਇਕ ਉਡਾਣ ਦਾ ਸੰਚਾਲਨ ਕਰੇਗੀ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’