ਪੰਜਾਬ ਸਰਕਾਰ ਵੱਲੋਂ ‘ਮਾਣ-ਸਨਮਾਨ ਭੱਤਾ’ ਮਿਲਣ ‘ਤੇ ਬੀਬੀਆਂ ਹੋਈਆਂ ਬਾਗ਼ੋ-ਬਾਗ਼

ਪੰਜਾਬ ਸਰਕਾਰ ਵੱਲੋਂ 'ਮਾਣ-ਸਨਮਾਨ ਭੱਤਾ' ਮਿਲਣ 'ਤੇ ਬੀਬੀਆਂ ਹੋਈਆਂ ਬਾਗ਼ੋ-ਬਾਗ਼ ਹਨ।

ਪੰਜਾਬ ਸਰਕਾਰ ਵੱਲੋਂ 16ਵੀਂ ਵਿਧਾਨ ਸਭਾ ਦੇ ਬੱਜਟ ਸੈਸ਼ਨ ਦੌਰਾਨ 18 ਸਾਲ ਤੋਂ ਉਪਰ ਦੀ ਉਮਰ ਵਾਲੀਆਂ ਜਨਰਲ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜ਼ਾਤੀ ਤੇ ਪੱਛੜੀਆਂ ਸ੍ਰੇਣੀਆਂ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾਂ ‘ਮਾਣ ਭੱਤਾ’ ਮਿਲਣ ਤੇ ਬੀਬੀਆਂ ਬਾਗ਼ੋ-ਬਾਗ਼ ਹੋ ਗਈਆਂ ਹਨ। ਜਿੰਨਾਂ ਨੇ ਅੱਜ ਹਲਕਾ ਜਗਰਾਉਂ ਵਿਖੇ ਇਕੱਠੇ ਹੋਕੇ ਜਿੱਥੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਅਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ, ਉਥੇ ਹੀ ਔਰਤਾਂ ਨੂੰ ਮਿਲੇ ਮਾਣ-ਸਨਮਾਨ ਦੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਭਰ ਦੀਆਂ ਔਰਤਾਂ ਨੂੰ ਵਧਾਈ ਦਿੱਤੀ।

ਇਸ ਮੌਕੇ ਖੁਸ਼ੀ ਵਿੱਚ ਖੀਵੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ, “ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਜੋ ਵੀ ਗਰੰਟੀਆਂ ਦਿੱਤੀਆਂ ਸਨ, ਸਾਰੀਆਂ ਆਪਣੀ ਸਰਕਾਰ ਦੇ ਸਮੇਂ ਅਨੁਸਾਰ ਪੂਰੀਆਂ ਕੀਤੀਆਂ ਹਨ ਅਤੇ ਇੱਕ ਗਰੱਟੀ ਔਰਤਾਂ ਨੂੰ ‘ਮਾਣ ਭੱਛਾ’ ਦੇਣ ਦੀ ਗਰੰਟੀ ਰਹਿੰਦੀ ਸੀ, ਜਿਸ ਨੂੰ ਅੱਜ ਬੱਜਟ ਸ਼ੈਸ਼ਨ ਦੌਰਾਨ ਪੂਰਾ ਕਰ ਦਿੱਤਾ ਹੈ। ਜਿਸ ਨਾਲ ਜਿੱਥੇ ਪੰਜਾਬ ਭਰ ਦੀਆਂ ਔਰਤਾਂ ਦੇ ਮਾਣ-ਸਨਮਾਨ ਵਿੱਚ ਵਾਧਾ ਹੋਇਆ ਹੈ, ਉਥੇ ਹੀ ਔਰਤਾਂ ਲਈ ਆਪਣੇ ਘਰ ਦਾ ਖਰਚਾ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਇੰਨਕਮ ਦਾ ਸਰੋਤ ਵੀ ਮਿਲ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬੱਜਟ ਪੰਜਾਬ ਵਾਸੀਆਂ ਦੇ ਭਲਾਈ ਅਤੇ ਸੂਬੇ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲਾ ਹੈ, ਜਿਸ ਨਾਲ ਪੰਜਾਬ ਹੋਰ ਵੀ ਤਰੱਕੀ ਦੀ ਰਾਹ ਤੇ ਚੱਲ ਪਵੇਗਾ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਹੇਠ ‘ਰੰਗਲਾ ਪੰਜਾਬ’ ਬਨਾਉਣ ਲਈ ਜੋ ਉਪਰਾਲੇ ਕੀਤੇ ਸਨ, ਉਹਨਾਂ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਪੰਜਾਬ ਦੇ ਲੋਕ ਪੂਰੀ ਤਰਾਂ ਨਾਲ ਖੁਸ਼ ਹਨ ਅਤੇ ਔਰਤਾਂ ਦੇ ਸਨਮਾਨ ਵਿੱਚ ਵਾਧਾ ਕਰਨਾ, ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਹੈ। ਬੱਜਟ ਸ਼ੈਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਨਮਾਨ ਵਿੱਚ ਕੀਤੇ ਵਾਧੇ ਦੇ ਐਲਾਨ ਨਾਲ ਜਿੱਥੇ ਪੰਜਾਬ ਭਰ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਵਿਰੋਧੀ ਪਾਰਟੀ ਦੇ ਕੂੜ ਪ੍ਰਚਾਰ ਕਰਨ ਵਾਲੇ ਅਕਾਵਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਹਨ ਕਿਉਂਕਿ ਪੰਜਾਬ ਦੀ ਹਰ ਇੱਕ ਨਾਰੀ ਮਿਲੇ ਸਨਮਾਨ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੜੀ ਨਜ਼ਰ ਆ ਰਹੀ ਹੈ।”
ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਸਮੂਹ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000-1500 ਰੁਪਏ ਦਾ ‘ਮਾਣ ਭੱਤਾ’ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਵਾ ਹਲਕਾ ਕੋਆਰਡੀਨੇਟਰ ਪ੍ਰਭਜੋਤ ਕੌਰ ਸ਼ੇਰਪੁਰ ਕਲਾਂ, ਵਾਈਸ ਕੋਆਰਡੀਨੇਟਰ ਸੰਦੀਪ ਕੌਰ ਗਗੜਾ, ਪਰਮਜੀਤ ਕੌਰ ਬਾਰਦੇਕੇ, ਬਲਦੀਪ ਕੌਰ ਸ਼ੇਰਪੁਰ ਕਲਾਂ, ਸਰਪੰਚ ਰੀਤ ਕੌਰ ਅਗਵਾੜ ਲਧਾਈ, ਡਾ.ਅਮਨ ਜਗਰਾਉਂ, ਅਮ੍ਰਿਤਪਾਲ ਕੌਰ ਕਾਕੜ, ਚਰਨਜੀਤ ਕੌਰ ਲੀਲਾਂ, ਕੁਸ਼ਮ ਲਤਾ ਬੋਦਲਵਾਲਾ, ਆਸ਼ਾ ਰਾਣੀ, ਮਲਕੀਤ ਕੌਰ ਕਾਉਂਕੇ ਕਲਾਂ, ਮੈਂਬਰ ਜਿਲਾ ਪ੍ਰੀਸ਼ਦ ਗੁਰਪ੍ਰੀਤ ਕੌਰ ਕਾਉਕੇਂ ਕਲਾਂ, ਸੁਰਜੀਤ ਕੌਰ ਬਾਘੀਆਂ, ਦਲਜੀਤ ਕੌਰ ਮਲਕ, ਸੁਖਵੀਰ ਕੌਰ ਕੋਠੇ ਬੱਗੂ, ਗੁਰਪ੍ਰੀਤ ਕੌਰ ਸ਼ੇਰਪੁਰ ਕਲਾਂ, ਪੂਜਾ ਗਗੜਾ, ਹਰਜੀਤ ਕੌਰ ਬਾਘੀਆਂ, ਵੀਰਪਾਲ ਕੌਰ ਬੁਰਜ ਕੁਲਾਰਾ, ਪਰਮਜੀਤ ਕੌਰ ਕਮਾਲਪੁਰਾ, ਗੁਰਮੀਤ ਕੌਰ ਮਾਣੂੰਕੇ, ਕਿਰਨਦੀਪ ਕੌਰ ਸ਼ੇਖਦੌਲਤ, ਅਮਨਦੀਪ ਕੌਰ ਡੱਲਾ, ਮਨਜੀਤ ਕੌਰ ਗਗੜਾ, ਸੁਰਿੰਦਰ ਕੌਰ ਗਗੜਾ, ਗੁਰਮੀਤ ਕੌਰ ਗਗੜਾ, ਪਰਮਜੀਤ ਕੌਰ ਬਾਰਦੇਕੇ, ਅਮਨਦੀਪ ਕੌਰ ਕਮਾਲਪੁਰਾ, ਸ਼ੁਭਮਨਦੀਪ ਕੌਰ ਕੋਠੇ ਬੱਗੂ, ਰਾਜਵਿੰਦਰ ਕੌਰ ਮੀਰਪੁਰ ਹਾਂਸ, ਚਰਨਜੀਤ ਕੌਰ ਬਾਘੀਆਂ, ਕੁਲਵਿੰਦਰ ਕੌਰ ਬੋਦਲਵਾਲਾ ਆਦਿ ਨੇ ਵੀ ‘ਮਾਣ-ਸਨਮਾਨ ਭੱਤਾ’ ਮਿਲਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Related posts

ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐੱਨ. ਸੀ. ਸੀ. ਵਿਦਿਆਰਥੀ ਸਨਮਾਨਿਤ

ਖਾਲਸਾ ਕਾਲਜ ਦੇ 23 ਵਿਦਿਆਰਥੀਆਂ ਦੀ ਏ. ਆਈ. ਐੱਮ. ਗਰੁੱਪ ਵਲੋਂ ਚੋਣ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?