ਫੀਫਾ ਨੇ ਇਜ਼ਰਾਇਲੀ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਤੋਂ ਕੀਤਾ ਇਨਕਾਰ

ਪੇਰੂ – ਵਿਸ਼ਵ ਫੁਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਇੱਥੇ ਹੋਈ ਆਪਣੀ ਸਿਖਰ ਪ੍ਰੀਸ਼ਦ ਦੀ ਬੈਠਕ ਵਿੱਚ ਇਜ਼ਰਾਈਲੀ ਫੁਟਬਾਲ ਫੈਡਰੇਸ਼ਨ ਨੂੰ ਮੁਅੱਤਲ ਨਹੀਂ ਕੀਤਾ, ਪਰ ਫਲਸਤੀਨੀ ਅਧਿਕਾਰੀਆਂ ਦੁਆਰਾ ਕਥਿਤ ਵਿਤਕਰੇ ਦੇ ਦੋਸ਼ਾਂ ਦੀ ਅਨੁਸ਼ਾਸਨੀ ਜਾਂਚ ਦੇ ਆਦੇਸ਼ ਦਿੱਤੇ।ਫੀਫਾ ਨੇ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਇਕ ਸੀਨੀਅਰ ਪੈਨਲ ਇਜ਼ਰਾਈਲੀ ਮੁਕਾਬਲਿਆਂ ‘ਚ ਫਲਸਤੀਨੀ ਖੇਤਰ ‘ਚ ਸਥਿਤ ਇਜ਼ਰਾਈਲੀ ਫੁੱਟਬਾਲ ਟੀਮਾਂ ਦੀ ਭਾਗੀਦਾਰੀ ਦੀ ਜਾਂਚ ਕਰੇਗਾ।ਫਲਸਤੀਨ ਫੁਟਬਾਲ ਫੈਡਰੇਸ਼ਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਫੀਫਾ ਨੂੰ ਵੈਸਟ ਬੈਂਕ ਦੀਆਂ ਬਸਤੀਆਂ ਦੀਆਂ ਟੀਮਾਂ ਨੂੰ ਆਪਣੀ ਲੀਗ ਵਿੱਚ ਸ਼ਾਮਲ ਕਰਨ ਲਈ ਇਜ਼ਰਾਈਲੀ ਫੁੱਟਬਾਲ ਸੰਸਥਾ ਵਿਰੁੱਧ ਕਾਰਵਾਈ ਕਰਨ ਲਈ ਬੁਲਾ ਰਿਹਾ ਹੈ।ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਦਾ ਇਹ ਫੈਸਲਾ ਚਾਰ ਮਹੀਨੇ ਬਾਅਦ ਆਇਆ ਹੈ ਜਦੋਂ ਫਲਸਤੀਨ ਨੇ ਮਈ ਵਿੱਚ ਫੀਫਾ ਦੀ ਮੀਟਿੰਗ ਵਿੱਚ ਇਜ਼ਰਾਈਲ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰਨ ਦੀ ਬੇਨਤੀ ਕੀਤੀ ਸੀ।

Related posts

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

ਆਸਟ੍ਰੇਲੀਆ ਦੇ ਪਹਿਲੇ ਮੁਸਲਮਾਨ ਕ੍ਰਿਕਟ ਖਿਡਾਰੀ ਵਲੋਂ ਕ੍ਰਿਕਟ ਤੋਂ ਅਲਵਿਦਾ !