ਬਾਇਓਲਾਜੀਕਲ-ਈ ਦੀ ਕੋਰਬੇਵੈਕਸ ਨਵੰਬਰ ਅੰਤ ਤਕ ਹੋ ਸਕਦੀ ਹੈ ਲਾਂਚ

ਹੈਦਰਾਬਾਦ – ਦਵਾਈ ਉਤਪਾਦਕ ਕੰਪਨੀ ਬਾਇਓਲਾਜੀਕਲ-ਈ ਦੀ ਕੋਰੋਨਾ ਰੋਕੂ ਵੈਕਸੀਨ ਕੋਰਬੇਵੈਕਸ ਦੇ ਅਗਲੇ ਮਹੀਨੇ ਤੇ ਅੰਤ ਤਕ ਲਾਂਚ ਹੋਣ ਦੀ ਉਮੀਦ ਹੈ। ਕੰਪਨੀ ਦੀ ਡਾਇਰੈਕਟਰ ਜਨਰਲ ਮਹੇਲਾ ਦਤਲਾ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਨੇ ਲਾਂਚ ਲਈ ਇਸ ਦੀਆਂ 10 ਕਰੋਡ਼ ਡੋਜ਼ ਤਿਆਰ ਕਰ ਲਈਆਂ ਹਨ। ਉਹ ਵੈਕਸੀਨ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਅਮਰੀਕਾ ਦੇ ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨੈਂਸ ਕਾਰਪੋਰੇਸ਼ਨ (ਡੀਐੱਫਸੀ) ਨਾਲ ਇਕ ਵਿੱਤ ਪੋਸ਼ਣ ਸਮਝੌਤੇ ’ਤੇ ਦਸਤਖ਼ਤ ਕਰਨ ਦੇ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਜਿਹਡ਼ੀ ਡੋਜ਼ ਤਿਆਰ ਕੀਤੀ ਹੈ, ਉਸ ਨੂੰ ਰੈਗੂਲੇਟਰੀ ਜਾਂਚ ਲਈ ਹਿਮਾਚਲ ਪ੍ਰਦੇਸ਼ ਦੀ ਕਸੌਲੀ ਸਥਿਤ ਕੇਂਦਰੀ ਔਸ਼ਧੀ ਲੈਬਾਰਟਰੀ (ਸੀਡੀਐੱÎਲ) ਭੇਜਿਆ ਜਾ ਰਿਹਾ ਹੈ।

ਦਤਲਾ ਨੇ ਦੱਸਿਆ ਕਿ ਕੋਰਬੇਵੈਕਸ ਹਾਲੇ ਤੀਜੇ ਪਡ਼ਾਅ ਦੇ ਕਲਿਨਿਕਲ ਪ੍ਰੀਖਣ ਦੀ ਸਟੇਜ ’ਚ ਹੈ। ਨਵੰਬਰ ਦੇ ਅੰਤ ਤਕ ਸਾਰੇ ਅਧਿਐਨ ਪੂਰੇ ਕਰ ਲਏ ਜਾਣ ਦੀ ਉਮੀਦ ਹੈ ਅਤੇ ਉਸੇ ਸਮੇਂ ਤਕ ਰੈਗੂਲੇਟਰੀ ਤੋਂ ਮਨਜ਼ੂਰੀ ਵੀ ਮਿਲਣ ਦੀ ਸੰਭਾਵਨਾ ਹੈ। ਉਸ ਦੇ ਇਕ ਮਹੀਨੇ ਬਾਅਦ ਬੱਚਿਆਂ ਦੀ ਵੈਕਸੀਨ ਲਈ ਲਾਇਸੈਂਸ ਮਿਲਣਾ ਚਾਹੀਦਾ ਹੈ। ਬੱਚਿਆਂ ’ਤੇ ਵੀ ਇਸ ਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ। ਕੰਪਨੀ ਨੇ ਇਸ ਵੈਕਸੀਨ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਡੀਐੱਫਸੀ ਨਾਲ ਪੰਜ ਕਰੋਡ਼ ਡਾਲਰ (ਕਰੀਬ 350 ਕਰੋਡ਼ ਰੁਪਏ) ਦਾ ਵਿੱਤ ਪੋਸ਼ਣ ਸਮਝੌਤਾ ਕੀਤਾ ਹੈ। ਉਤਪਾਦਨ ਵਿਸਥਾਰ ਨੂੰ ਲੈ ਕੇ ਹੋਏ ਸਮਝੌਤੇ ਦੇ ਮੌਕੇ ’ਤੇ ਦਤਲਾ ਦੇ ਨਾਲ ਹੀ ਡੀਐੱਫਸੀ ਦੇ ਸੀਓਓ ਡੇਵਿਡ ਮਾਰਚਿਕ ਵੀ ਮੌਜੂਦ ਰਹੇ। ਕੰਪਨੀ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਮਾਰਚਿਕ ਨੇ ਕਿਹਾ ਕਿ ਬਾਇਓਲਾਜੀਕਲ-ਈ ਨਾਲ ਡੀਐੱਫਸੀ ਦੀ ਭਾਈਵਾਲੀ ਭਾਰਤ ਤੇ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਲਈ 2022 ਦੇ ਅੰਤ ਤਕ ਇਕ ਅਰਬ ਤੋਂ ਜ਼ਿਆਦਾ ਵੈਕਸੀਨ ਜੀ ਡੋਜ਼ ਤਿਆਰ ਕਰ ਲਵੇਗੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ