ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ

ਜੰਮੂ – ਲਗਪਗ ਦੋ ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਬਾਬਾ ਅਮਰਨਾਥ ਯਾਤਰਾ ਦਾ ਆਧਾਰ ਕੈਂਪ ਇਕ ਵਾਰ ਫਿਰ ਬਮ-ਬਮ ਭੋਲੇ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ਿਵ ਭਗਤਾਂ ਦਾ ਪਹਿਲਾ ਜੱਥਾ, ਮਹਾਦੇਵ ਦਾ ਜੈਕਾਰਾ, ਕਸ਼ਮੀਰ ਘਾਟੀ ਦੇ ਪਹਿਲਗਾਮ ਲਈ ਰਵਾਨਾ ਹੋਇਆ। ਇਹ ਸ਼ਰਧਾਲੂ ਭਲਕੇ 30 ਜੂਨ ਨੂੰ ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ ਬਿਰਾਜਮਾਨ ਬਾਬਾ ਬਰਫਾਨੀ ਦੇ ਇਲਾਹੀ ਦਰਸ਼ਨ ਕਰਨਗੇ। ਸਾਰੇ ਸ਼ਿਵ ਭਗਤਾਂ ਨੂੰ ਯਾਤਰਾ ਦੀ ਵਧਾਈ ਦਿੰਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਨੇ ਪਹਿਲਗਾਮ ਲਈ ਭਗਵਤੀ ਨਗਰ ਬੇਸ ਕੈਂਪ ਤੋਂ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਪਹਿਲੇ ਜਥੇ ਨਾਲ ਰਵਾਨਾ ਹੋਣ ਵਾਲੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ। ਬਾਬਾ ਬਰਫਾਨੀ ਦੇ ਇਲਾਹੀ ਦਰਸ਼ਨਾਂ ਦੀ ਉਤਸੁਕਤਾ ਹਰ ਸ਼ਰਧਾਲੂ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ। ਦਿੱਲੀ ਤੋਂ ਆਈ ਦਿਵਿਆ ਸੇਠੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਅਮਰਨਾਥ ਆ ਰਹੀ ਹੈ। ਕੋਰੋਨਾ ਮਹਾਮਾਰੀ ਦੌਰਾਨ ਲਗਪਗ ਦੋ ਸਾਲਾਂ ਤੋਂ ਯਾਤਰਾ ਬੰਦ ਹੋਣ ਕਾਰਨ ਉਹ ਨਹੀਂ ਆ ਸਕੀ, ਪਰ ਉਹ ਖੁਸ਼ ਹੈ ਕਿ ਭਗਵਾਨ ਸ਼ਿਵ ਨੇ ਇਸ ਸਾਲ ਉਸ ਨੂੰ ਦਰਸ਼ਨ ਕਰਨ ਦਾ ਪਹਿਲਾ ਮੌਕਾ ਦਿੱਤਾ।ਪੰਜ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਹ ਸ਼੍ਰੀ ਅਮਰਨਾਥ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਵਿੱਚ ਜਾ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਯਾਤਰਾ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

ਭਾਰਤ ਅਤੇ ਨੋਰਡਿਕ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਚੌਗੁਣਾ ਹੋ ਗਿਆ – ਪ੍ਰਧਾਨ ਮੰਤਰੀ ਮੋਦੀ

ਜੰਮੂ-ਕਟੜਾ ਅਤੇ ਹਾਵੜਾ-ਦਿੱਲੀ ਕੋਰੀਡੋਰਾਂ ਲਈ ਰੇਲ ਪ੍ਰੋਜੈਕਟਾਂ ਨੂੰ ਪ੍ਰਵਾਨਗੀ