ਇਹ ਦੁਨੀਆ ਧੌਖੇਬਾਜਾਂ ਦੀ – ਧਰਮਿੰਦਰ

ਮੁੰਬਈ – ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਭਾਵੇਂ ਅੱਜਕੱਲ ਫਿਲਮੀ ਪਰਦੇ ਤੇ ਘੱਟ ਹੀ ਨਜ਼ਰ ਆਉਦੇ ਹਨ। ਪਰ ਉਹ ਸ਼ੋਸਲ ਮੀਡੀਆਂ ਰਾਹੀ ਆਪਣੇ ਪ੍ਰਸ਼ੰਸਕਾਂ ਨਾਲ ਸਪੰਰਕ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਆਪਣੇ ਟਵਿੱਟਰ ਅਕਾਊਟ ਉੱਪਰ ਇੱਕ ਖਾਸ ਵੀਡਉ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਸੀਹਤ ਦਿੰਦੇ ਹੋਏ ਇੱਕ ਸ਼ੇਅਰ ਰਾਹੀ ਕਹਿ ਰਹੇ ਨੇ ਕਿ ਅੱਜਕੱਲ ਕਰੋਨਾ ਤੋ ਜਿਆਦਾ ਥੋਖੇਬਾਜ਼ਾ ਤੋ ਬਚਣ ਦੀ ਲੋੜ ਹੈ।

ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਹਰ ਮੋੜ ਤੇ ਤੁਹਾਨੂੰ ਧੋਖੇਬਾਜ਼ ਮਿਲਣਗੇ। ਇਹ ਮੇਰੀ ਜ਼ਿੰਦਗੀ ਦਾ ਤਜਰਬਾ ਹੈ। ਤੁਸੀਂ ਮੇਰੇ ਆਪਣੇ ਹੋ ਇਸੇ ਲਈ ਮੈ ਤੁਹਾਨੂੰ ਆਪਣੀ ਹੱਡ ਬੀਤੀ ਸੁਣਾ ਰਿਹਾ ਹਾਂ। ਧਰਮਿੰਦਰ ਦੀ ਇਸ ਵੀਡੀਓ ਨੇ ਲੋਕਾਂ ਦਾ ਖੂਬ ਧਿਆਨ ਖਿੱਚਿਆ ਹੈ ਤੇ ਲੋਕ ਇਸ ਤੇ ਜ਼ਬਰਦਸਤ ਕਮੈਂਟ ਵੀ ਕਰ ਰਹੇ ਹਨ। ਧਰਮਿੰਦਰ ਦੇ ਇਸ ਅੰਦਾਜ਼ ਨੂੰ ਦੇਖਕੇ ਉਹਨਾਂ ਦੇ ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ।

ਆਉ ਤਹਾਨੂੰ ਵੀ ਵਿਖਾਉਂਦੇ ਹਾਂ ਧਰਮਿੰਦਰ ਦਾ ਸ਼ਾਇਰਾਨਾ ਅੰਦਾਜ਼:

 

 

 

ਧਰਮਿੰਦਰ ਭਾਵੇਂ ਫ਼ਿਲਮਾਂ ਤੋਂ ਦੂਰ ਹਨ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ।

 

 

Related posts

ਬਾਲੀਵੁੱਡ ਦਾ ‘ਕਿੰਗ ਖਾਨ’ ਦੁਨੀਆਂ ਦਾ ਸਭ ਤੋਂ ਅਮੀਰ ਅਦਾਕਾਰ ਕਿਵੇਂ ਬਣਿਆ …!

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !