ਆਈਸ ਕਰੀਮ ‘ਤੇ ਕੇਕ ਖਾਣਾ ਹਰ ਕਿਸੇ ਨੂੰ ਪਸੰਦ ਹੈ। ਖ਼ਾਸ ਕਰਕੇ ਬੱਚੇ ਇਸ ਨੂੰ ਜ਼ਿਆਦਾ ਪਸੰਦ ਕਰਦੇ ਹਨ। ਕੇਕ ਨੂੰ ਤੁਸੀਂ ਅੰਡੇ ‘ਤੇ ਅੰਡੇ ਤੋਂ ਬਿਨ੍ਹਾਂ ਵੀ ਬਣਾ ਕਰਦੇ ਹੋ। ਆਓ ਜਾਣੀਏ, ਬਿਨਾਂ ਅੰਡੇ ਦੇ ਕੱਪ ਕੇਕ ਬਣਾਉਂਣਾ
ਸਮੱਗਰੀ
– 3 ਵੱਡੇ ਚਮਚ ਮੈਦਾ
– 3 ਵੱਡੇ ਚਮਚ ਕੋਕੋ ਪਾਊਡਰ
– 3 ਵੱਡੇ ਚਮਚ ਰਿਫਾਇੰਡ ਤੇਲ
– 3 ਵੱਡੇ ਚਮਚ ਦੁੱਧ ਜਾਂ ਪਾਣੀ
– 2 ਵੱਡੇ ਚਮਚ ਦਾਣੇਦਾਰ ਖੰਡ
– 1/8 ਚਮਚ ਬੇਕਿੰਗ ਪਾਊਡਰ
– ਇਕ ਚੁਟਕੀ ਲੂਣ
– ਇਕ ਸਕੂਪ ਵਨੀਲਾ ਆਈਸ ਕਰੀਮ
ਵਿਧੀ
1. ਇਕ ਕੱਪ ‘ਚ ਸਾਰੀ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਘੋਲ ਨੂੰ ਹਿਲਾਓ। ਧਿਆਨ ਰੱਖੋ ਕਿ ਸਮੱਗਰੀ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਏ। ਡਲੇ ਹੋਣ ਨਾਲ ਕੇਕ ਸਹੀ ਨਹੀਂ ਬਣੇਗਾ।
2. ਹੁਣ ਮਿਸ਼ਰਨ ਨੂੰ 2 ਮਿੰਟ ਦੇ ਲਈ ਮਾਈਕ੍ਰਰੋਵੇਵ ‘ਚ ਰੱਖੋ।
3. ਕੱਪ ਕੇਕ ਤਿਆਰ ਹੈ। ਇਸ ਨੂੰ ਸਜਾਉਂਣ ਦੇ ਲਈ ਇਸ ਉੱਪਰ ਵਨੀਲਾ ਆਈਸ ਕਰੀਮ ਦਾ ਸਕੂਪ ਪਾਓ ਅਤੇ ਕੱਪ ਕੇਕ ਦਾ ਮਜ਼ਾ ਲਓ।