ਸਰਦੀਆਂ ਦੇ ਮੌਸਮ ‘ਚ ਮਟਰ ਬਾਜ਼ਾਰ ‘ਚ ਆਮ ਮਿਲ ਜਾਂਦੇ ਹਨ। ਮਟਰ ਨੂੰ ਅਸੀਂ ਘਰ ‘ਚ ਕਈ ਤਰੀਕਿਆਂ ਨਾਲ ਬਣਾਉਂਦੇ ਹਾਂ। ਅੱਜ ਅਸੀਂ ਤੁਹਾਨੂੰ ਮਟਰ ਪੈਨ ਕੇਕ ਬਣਾਉਣ ਬਾਰੇ ਦੱਸਾਂਗੇ। ਇਹ ਖਾਣ ‘ਚ ਵੀ ਸਵਾਦ ਲੱਗੇਗਾ ਅਤੇ ਬਣਾਉਣ ‘ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
– 4 ਕੱਪ ਉਬਲੇ ਹਰੇ ਮਟਰ
– ਅੱਧਾ ਕੱਪ ਚਾਵਲ ਦਾ ਆਟਾ
– ਅੱਧਾ ਕੱਪ ਬੇਸਨ
– ਅੱਧਾ ਚਮਚ ਹਲਦੀ
– ਅੱਧਾ ਪੈਕਟ ਈਨੋ
– 2 ਚਮਚ ਤੇਲ
– ਅੱਧਾ ਕੱਪ ਟਮਾਟਰ
– 2 ਚਮਚ ਹਰੀ ਮਿਰਚ
– 4 ਚਮਚ ਪਨੀਰ
– ਪਾਣੀ(ਜ਼ਰੂਰਤ ਅਨੁਸਾਰ)
– ਨਮਕ(ਜ਼ਰੂਰਤ ਅਨੁਸਾਰ)
ਬਣਾਉਣ ਲਈ ਵਿਧੀ:
– ਸਭ ਤੋਂ ਪਹਿਲਾਂ ਉਬਲੇ ਹੋਏ ਮਟਰ ਦਾ ਪੇਸਟ ਬਣਾ ਲਓ। ਪੇਸਟ ਨੂੰ ਇਕ ਭਾਂਡੇ ‘ਚ ਨਿਕਾਲ ਲਓ। ਹੁਣ ਪੇਸਟ ‘ਚ ਚਾਵਲ ਦਾ ਆਟਾ, ਹਲਦੀ, ਬੇਸਨ, ਹਰੀ ਮਿਰਚ ਅਤੇ ਨਮਕ ਮਿਲਾ ਲਓ।
-ਇਸ ਪੇਸਟ ‘ਚ ਥੌੜਾ ਜਿਹਾ ਪਾਣੀ ਮਿਲਾਓ। ਇਸ ਤੋਂ ਬਾਅਦ ਈਨੋ ਪਾ ਦਿਓ। ਈਨੋ ਪਾਉਣ ਤੋਂ ਬਾਅਦ ਪੇਸਟ ਨੂੰ ਨਾ ਹਿਲਾਓ।
– ਹੁਣ ਨਾਨ ਸਟਿਕ ਪੈਨ ‘ਚ ਤੇਲ ਗਰਮ ਕਰੋ। ਇਕ ਕੜਛੀ ‘ਚ ਥੌੜਾ ਜਿਹਾ ਮਿਸ਼ਰਨ ਭਰੋ ਅਤੇ ਪੈਨ ‘ਤੇ ਪਾ ਕੇ ਛੋਟੇ-ਛੋਟੇ ਪੈਨ ਕੇਕ ਬਣਾ ਲਓ।
– ਇਸ ਦੇ ਉਪਰ ਕਦੂਕੱਸ ਕੀਤਾ ਪਨੀਰ, ਟਮਾਟਰ ਅਤੇ ਥੌੜਾ ਜਿਹਾ ਤੇਲ ਪਾਓ। ਫਿਰ ਪੈਨ ਕੇਕ ਨੂੰ ਪਲਟ ਦਿਓ ਅਤੇ ਦੂਜੇ ਪਾਸਿਓ ਵੀ ਸੇਂਕੋ।
– ਪੈਨ ਕੇਕ ਤਿਆਰ ਹੈ। ਇਸ ਨੂੰ ਚਟਨੀ ਨਾਲ ਖਾਓ ਅਤੇ ਪਰੋਸੋ।