ਬਿਸ਼ਨੋਈ, ਜੱਗੂ, ਫ਼ੌਜੀ ਤੋਂ ਬਾਅਦ ਹੁਣ ਅੰਕਿਤ ਸੇਰਸਾ ਤੇ ਸਚਿਨ ਨੂੰ ਲਿਆਂਦਾ ਜਾਵੇਗਾ ਪੰਜਾਬ

ਚੰਡੀਗੜ੍ਹ – ਲਾਰੈਂਸ ਬਿਸ਼ਨੋਈ , ਜੱਗੂ ਭਗਵਾਨਪੁਰੀਆ , ਪ੍ਰਿਯਾਵਰਤ ਫ਼ੌਜੀ   ਤੋਂ ਬਾਅਦ ਹੁਣ ਅੰਕਿਤ ਸੇਰਸਾ    ਤੇ ਸਚਿਨ ਭਿਵਾਨੀ   ਨੂੰ ਪੰਜਾਬ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਨੇ ਇਸ ਦੇ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

ਸਿੱਧੂ ਮੂਸੇਵਾਲਾ ਮਰਡਰ ਕੇਸ   ਦੀ ਗੁੱਥੀ ਜਿਉਂ-ਜਿਉਂ ਸੁਲਝ ਰਹੀ ਹੈ, ਆਏ ਦਿਨ ਹੈਰਾਨਕੁੰਨ ਖੁਲਾਸੇ ਹੋ ਰਹੇ ਹਨ। ਦਿੱਲੀ ਪੁਲਿਸ   ਨੇ ਹੁਣ ਮੂਸੇਵਾਲਾ ਨੂੰ ਸਭ ਤੋਂ ਨੇੜਿਓਂ ਗੋਲ਼ੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ   ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 19 ਸਾਲਾ ਅੰਕਿਤ ਸਿਰਸਾ ਨੇ ਸਿੱਧੂ ਮੂਸੇਵਾਲਾ ਤੋਂ ਪਹਿਲਾਂ ਕਿਸੇ ਦੀ ਜਾਨ ਨਹੀਂ ਲਈ ਸੀ। ਮੂਸੇਵਾਲਾ ਦੀ ਹੱਤਿਆ ਹੀ ਉਸ ਦਾ ਪਹਿਲਾ ਮਰਡਰ ਸੀ। ਜਾਣਕਾਰੀ ਅਨੁਸਾਰ ਅੰਕਿਤ ਨੇ ਚਾਰ ਮਹੀਨੇ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਦਾ ਗੈਂਗ ਜੁਆਇੰਨ ਕੀਤਾ ਸੀ। ਉਹ 9ਵੀਂ ਪਾਸ ਹੈ ਤੇ ਉਸ ਤੋਂ ਬਾਅਦ ਹੀ ਅਪਰਾਧ ਦੇ ਹਨੇਰੇ ‘ਚ ਕੁੱਦ ਗਿਆ ਸੀ।

Related posts

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ

ਪੰਜਾਬ ਨੇ 9 ਮਹੀਨਿਆਂ ‘ਚ ਵਿਕਾਸ ਪ੍ਰੋਜੈਕਟਾਂ ਲਈ 31,750 ਕਰੋੜ ਰੁਪਏ ਉਧਾਰ ਲਏ