ਬੁੱਧਵਾਰ ਤੋਂ ਬਦਲ ਜਾਣਗੇ ਅਫ਼ਗਾਨਿਸਤਾਨ ਦੇ ਹਾਲਾਤ

ਨਵੀਂ ਦਿੱਲੀ – ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਉੱਥੋਂ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ, ਇੱਥੋਂ ਦੇ ਲੋਕ ਅਤੇ ਖ਼ਾਸ ਕਰਕੇ ਕਾਬੁਲ ਏਅਰਪੋਰਟ ਦੇ ਆਲੇ ਦੁਆਲੇ ਮੌਜੂਦ ਲੋਕ ਡਰ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਉਨ੍ਹਾਂ ਲਈ, ਇਹ ਸਥਿਤੀ ਇੱਕ ਨਹੀਂ, ਤਿੰਨ ਪਾਸਿਆਂ ਤੋਂ ਚੁਣੌਤੀਪੂਰਨ ਬਣ ਗਈ ਹੈ। ਇਹ ਇਸ ਲਈ ਹੈ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਦੇਸ਼ ਛੱਡਣ ਦੇ ਸਕਂਣਗੇ ਜਾਂ ਨਹੀਂ। ਦੂਜੀ ਚੁਣੌਤੀ ਉੱਥੇ ਹਮਲੇ ਦੇ ਖ਼ਤਰੇ ਦੇ ਹੇਠ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ। ਤੀਜੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ 31 ਅਗਸਤ ਤੋਂ ਬਾਅਦ ਕੀ ਹੋਵੇਗਾ?

ਇਹ ਇਕ ਅਜਿਹਾ ਸਵਾਲ ਹੈ ਜਿਸਦਾ ਜਵਾਬ ਇਸ ਵੇਲੇ ਕਿਸੇ ਕੋਲ ਨਹੀਂ ਹੈ। ਦੱਸ ਦੇਈਏ ਕਿ ਅਮਰੀਕਾ ਅਤੇ ਨਾਟੋ ਫੌਜਾਂ ਦੇ ਸੈਨਿਕਾਂ ਦੀ ਵਾਪਸੀ ਦੀ ਸਮਾਂ ਸੀਮਾ ਬੁੱਧਵਾਰ 31 ਅਗਸਤ ਨੂੰ ਖ਼ਤਮ ਹੋ ਰਹੀ ਹੈ। ਤਾਲਿਬਾਨ ਨੇ ਸਿੱਧਾ ਕਿਹਾ ਹੈ ਕਿ ਉਹ ਅਮਰੀਕਾ ਨੂੰ ਇਸ ਤੋਂ ਜ਼ਿਆਦਾ ਸਮਾਂ ਨਹੀਂ ਦੇਵੇਗਾ। ਇਸ ਵੇਲੇ ਹਵਾਈ ਅੱਡੇ ਦੇ ਬਾਹਰਵਾਰ ਤਾਲਿਬਾਨੀ ਅੱਤਵਾਦੀ ਮੌਜੂਦ ਹਨ, ਜਦਕਿ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਅਮਰੀਕੀ ਫ਼ੌਜ ਨੂੰ ਸੌਂਪੀ ਗਈ ਹੈ। ਇਹ ਹਵਾਈ ਅੱਡਾ ਉਨ੍ਹਾਂ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ। ਪਰ ਬੁੱਧਵਾਰ ਤੋਂ ਬਾਅਦ ਇੱਥੇ ਸਥਿਤੀ ਬਦਲ ਸਕਦੀ ਹੈ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !