ਬੰਗਲਾਦੇਸ਼ ਦੇ ਚੀਫ਼ ਜਸਟਿਸ ਵੱਲੋਂ ਅਸਤੀਫ਼ਾ

ਢਾਕਾ – ਬੰਗਲਾਦੇਸ਼ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਸ਼ਨਿੱਚਰਵਾਰ ਨੂੰ ਵਿਦਿਆਰਥੀਆਂ ਦੇ ਵਿਰੋਧ ਦੇ ਮੱਦੇਨਜ਼ਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਅਤੇ ਅਪੀਲ ਡਿਵੀਜ਼ਨ ਦੇ ਜੱਜਾਂ ਨੂੰ ਦੁਪਹਿਰ 1 ਵਜੇ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਜਾਰੀ ਕੀਤਾ ਸੀ। ਇਹ ਦਾਅਵਾ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ। ‘ਢਾਕਾ ਟ੍ਰਿਬਿਊਨ’ ਅਖਬਾਰ ਨੇ ਦੱਸਿਆ ਕਿ 65 ਸਾਲਾ ਜੱਜ ਸ਼ਾਮ ਨੂੰ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਆਪਣਾ ਅਸਤੀਫਾ ਦੇਣਗੇ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ