ਭਰੀ ਮਹਿਫਿਲ ‘ਚ ਜਯਾ ਬੱਚਨ ਨੇ ਕਹਿ ਦਿੱਤੀ ਅਜਿਹੀ ਗੱਲ, ਐਸ਼ਵਰਿਆ ਦੇ ਹੰਝੂ ਨਿਕਲ ਆਏ

ਮੁੰਬਈ: ਬਾਲੀਵੁੱਡ ਐਕਟਰਸ ਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ (Aishwarya Rai Bachchan) ਸੁੰਦਰਤਾ ਦੇ ਨਾਲ-ਨਾਲ ਆਪਣੇ ਪਰਿਵਾਰਕ ਕਦਰਾਂ ਕੀਮਤਾਂ ਲਈ ਜਾਣੀ ਜਾਂਦੀ ਹੈ। ਐਸ਼ਵਰਿਆ ਰਾਏ ਦਾ ਵੀਡੀਓ ਸੋਸ਼ਲ ਮੀਡੀਆ (social media) ‘ਤੇ ਕਾਫੀ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਐਸ਼ਵਰਿਆ ਤੇ ਉਸ ਦੀ ਸੱਸ ਜਯਾ ਬੱਚਨ (jaya bachchan) ਵਿਚਕਾਰ ਖੂਬਸੂਰਤ ਬਾਉਂਡਿੰਗ ਨਜ਼ਰ ਆ ਰਹੀ ਹੈ।

ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸਟੇਜ ‘ਤੇ ਹਰੇਕ ਦੇ ਸਾਹਮਣੇ ਐਵਾਰਡ ਲੈਂਦੇ ਹੋਏ ਜਯਾ ਬੱਚਨ ਸਾਰਿਆਂ ਦੇ ਸਾਹਮਣੇ ਆਪਣੀ ਨੂੰਹ ਐਸ਼ਵਰਿਆ ਦੀ ਤਾਰੀਫ ਕਰਦੀ ਹੈ, ਤਾਂ ਅਭਿਸ਼ੇਕ ਬੱਚਨ ਨਾਲ ਬੈਠੀ ਐਸ਼ਵਰਿਆ ਦੀਆਂ ਅੱਖਾਂ ‘ਚ ਹੰਝੂ ਆ ਜਾਂਦੇ ਹਨ। ਵੀਡੀਓ ਵਿੱਚ ਜਯਾ ਬੱਚਨ ਐਸ਼ਵਰਿਆ ਦੇ ਕਦਰਾਂ ਕੀਮਤਾਂ ਤੇ ਮੁਸਕਾਨ ਦੀ ਤਾਰੀਫ ਕੀਤੀ।

ਦੱਸ ਦੇਈਏ ਕਿ ਐਸ਼ਵਰਿਆ ਅਤੇ ਜਯਾ ਬੱਚਨ ਦੀ ਜੋੜੀ ਬੀ ਟਾਊਨ ਸੀ ਸਭ ਤੋਂ ਮਸ਼ਹੂਰ ਸੱਸ-ਨੂੰਹ ਦੀ ਜੋੜੀ ਹੈ। ਫੈਨਸ ਨੇ ਇਸ ਜੋੜੀ ਨੂੰ ਕਾਫੀ ਪਿਆਰ ਦਿੱਤਾ। ਐਸ਼ਵਰਿਆ, ਜਯਾ ਬੱਚਨ ਦੇ ਬਹੁਤ ਨਜ਼ਦੀਕ ਹੈ ਤੇ ਸੋਸ਼ਲ ਮੀਡੀਆ ‘ਤੇ ਪੂਰੇ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕਰਦੀ ਹੈ।

Related posts

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

ਧਰਤੀ ਪੁੱਤਰ, ਪੰਜਾਬ ਦਾ ਮਾਣ ਪਿਆਰਾ, ਐਕਸ਼ਨ ਕਿੰਗ ਅਤੇ ਬਾਲੀਵੁੱਡ ਦਾ ਹੀ ਮੈਨ ‘ਧਰਮਿੰਦਰ’ !