ਭਾਜਪਾ ਦਾ ਤਨਜ਼ – ‘ISI ਏਜੰਟ ਤੋਂ ਸਿੱਖ ਰਹੀ ਸੀ ਅੱਤਵਾਦ ਵਿਰੁੱਧ ਲੜਨਾ ਕਾਂਗਰਸ’, ਹਾਮਿਦ ਅੰਸਾਰੀ ਨੂੰ ਵੀ ਘੇਰਿਆ

ਨਵੀਂ ਦਿੱਲੀ – ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ‘ਤੇ ਖੁਲਾਸੇ ਤੋਂ ਬਾਅਦ ਭਾਜਪਾ ਲਗਾਤਾਰ ਹਮਲਾਵਰ ਹੈ। ਪਾਕਿਸਤਾਨੀ ਪੱਤਰਕਾਰ ਨੁਸਰਤ ਮਿਰਜ਼ਾ ਦੇ ਦਾਅਵੇ ਤੋਂ ਬਾਅਦ ਭਾਜਪਾ ਨੇ ਇੱਕ ਵਾਰ ਫਿਰ ਕਾਂਗਰਸ ਅਤੇ ਹਾਮਿਦ ਅੰਸਾਰੀ ਨੂੰ ਆੜੇ ਹੱਥੀਂ ਲਿਆ ਹੈ। ਹਾਮਿਦ ਅੰਸਾਰੀ ਨੇ ਆਪਣੇ ‘ਤੇ ਲੱਗੇ ਦੋਸ਼ਾਂ ‘ਤੇ ਸਪੱਸ਼ਟੀਕਰਨ ਪੇਸ਼ ਕੀਤਾ ਸੀ। ਇਸ ਦੇ ਨਾਲ ਹੀ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਹਾਮਿਦ ਅੰਸਾਰੀ ‘ਤੇ ਸਵਾਲ ਚੁੱਕੇ ਹਨ।

ਭਾਜਪਾ ਨੇ ਕਿਹਾ, ‘ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਵਿਅਕਤੀ ਦੀ ਜ਼ਿੰਮੇਵਾਰੀ ਵੀ ਵੱਡੀ ਹੈ। ਸਾਡਾ ਦੇਸ਼ ਭਾਰਤ ਕਿਸੇ ਵੀ ਵਿਅਕਤੀ ਤੋਂ ਉੱਪਰ ਹੈ ਅਤੇ ਇਹ ਭਾਰਤ ਦੇ ਨਾਗਰਿਕਾਂ ਦਾ ਹਿੱਤ ਹੈ। ਹਾਮਿਦ ਅੰਸਾਰੀ ਜੀ ਨੇ ਇਹ ਕਹਿ ਕੇ ਸਾਰਾ ਦੋਸ਼ ਕਾਂਗਰਸ ਸਰਕਾਰ ‘ਤੇ ਮੜ੍ਹ ਦਿੱਤਾ ਕਿ ਉਪ ਰਾਸ਼ਟਰਪਤੀ ਦੇ ਪ੍ਰੋਗਰਾਮ ‘ਚ ਜਿਨ੍ਹਾਂ ਲੋਕਾਂ ਨੂੰ ਸਰਕਾਰ ਦੀ ਸਲਾਹ ‘ਤੇ ਬੁਲਾਇਆ ਜਾਂਦਾ ਹੈ।

ਪ੍ਰੈੱਸ ਕਾਨਫਰੰਸ ‘ਚ ਤਸਵੀਰ ਦਿਖਾਉਂਦੇ ਹੋਏ ਗੌਰਵ ਭਾਟੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਪਾਕਿਸਤਾਨ ਦੇ ਆਈਐੱਸਆਈ ਏਜੰਟ ਤੋਂ ਸਿੱਖ ਰਹੀ ਹੈ ਕਿ ਅੱਤਵਾਦ ਨਾਲ ਕਿਵੇਂ ਲੜਨਾ ਹੈ। ਹਾਮਿਦ ਅੰਸਾਰੀ ਜੀ ਕਹਿੰਦੇ ਹਨ ਕਿ ਮੈਂ 11 ਦਸੰਬਰ 2010 ਨੂੰ ਅੱਤਵਾਦ ਦੇ ਵਿਸ਼ੇ ‘ਤੇ ਇਕ ਕਾਨਫਰੰਸ ਦਾ ਉਦਘਾਟਨ ਕੀਤਾ ਸੀ। ਅੱਤਵਾਦ ਦੇ ਵਿਸ਼ੇ ‘ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਦੀ ਤਸਵੀਰ ‘ਚ ਨਜ਼ਰ ਆ ਰਿਹਾ ਹੈ ਕਿ ਹਾਮਿਦ ਅੰਸਾਰੀ ਜੀ ਬੈਠੇ ਹਨ, ਉਸੇ ਮੰਚ ‘ਤੇ ਪਾਕਿਸਤਾਨ ਦਾ ਪਾਖੰਡੀ ਪੱਤਰਕਾਰ, ਪਾਕਿਸਤਾਨ ਦਾ ਏਜੰਟ ਨੁਸਰਤ ਮਿਰਜ਼ਾ ਵੀ ਬੈਠਾ ਹੈ। ਕੀ ਇਹ ਸੱਚ ਨਹੀਂ ਹੈ ਕਿ ਜੇਕਰ ਕੋਈ ਅਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ ਤਾਂ ਉਸ ਦੀ ਮਨਜ਼ੂਰੀ ਖੁਫੀਆ ਏਜੰਸੀ ਦੇ ਇਨਪੁਟ ਤੋਂ ਬਾਅਦ ਦਿੱਤੀ ਜਾਂਦੀ ਹੈ?

ਭਾਜਪਾ ਨੇ ਕਿਹਾ ਕਿ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਕਿਸੇ ਵੀ ਵਿਅਕਤੀ ਦਾ ਕੋਈ ਪ੍ਰੋਗਰਾਮ ਹੁੰਦਾ ਹੈ, ਉਸ ਦੇ ਪ੍ਰੋਟੋਕੋਲ ਤਹਿਤ ਉਸ ਦਾ ਦਫ਼ਤਰ ਇਸ ਗੱਲ ਦੀ ਜਾਣਕਾਰੀ ਲੈਂਦਾ ਹੈ ਕਿ ਉਸ ਪ੍ਰੋਗਰਾਮ ‘ਚ ਕੌਣ-ਕੌਣ ਸ਼ਾਮਲ ਹੋਵੇਗਾ। ਅਜਿਹੇ ‘ਚ ਕੀ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਕਾਂਗਰਸ ਚਾਹੁੰਦੀ ਸੀ ਕਿ ਪਾਕਿਸਤਾਨ ਦਾ ਕੋਈ ਵਿਅਕਤੀ ਭਾਰਤ ‘ਚ ਦਾਖਲ ਹੋ ਕੇ ਭਾਰਤ ਦੀ ਅਖੰਡਤਾ ਨੂੰ ਠੇਸ ਪਹੁੰਚਾਵੇ? ਜੇਕਰ ਹਾਮਿਦ ਅੰਸਾਰੀ ਚਾਹੁੰਦੇ ਤਾਂ ਉਹ ਕਹਿ ਸਕਦੇ ਸਨ ਕਿ ਉਸ ਵਿਅਕਤੀ ਨੂੰ ਕਾਨਫਰੰਸ ਵਿੱਚ ਨਾ ਬੁਲਾਇਆ ਜਾਵੇ। ਉਹ ਉਸ ਨਾਲ ਸਟੇਜ ਸਾਂਝਾ ਕਰਨ ਤੋਂ ਇਨਕਾਰ ਕਰ ਸਕਦੇ ਸਨ।

Related posts

ਗੂਗਲ ਦੇ ਸੀਈਓ ਵਲੋਂ ਏਆਈ ਦੇ ਵਿਕਾਸ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਲੋਂ ‘ਵੇਵਜ਼ ਕ੍ਰਿਏਟਰਜ਼ ਕੋਰਨਰ’ ਦਾ ਉਦਘਾਟਨ

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ