ਭਾਜਪਾ ਨੇ ਮੇਰੇ ਖਿਲਾਫ ਮੁਹਿੰਮ ’ਤੇ 500 ਕਰੋੜ ਰੁਪਏ ਖਰਚੇ: ਹੇਮੰਤ ਸੋਰੇਨ

ਰਾਂਚੀ – ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਮੰਗਲਵਾਰ ਨੂੰ ਫਿਰ ਤੋਂ ਨਿਸ਼ਾਨਾ ਵਿੰਨ੍ਹਦਿਆਂ ਦਾਅਵਾ ਕੀਤਾ ਕਿ ਸੂਬੇ ’ਚ ਵਿਰੋਧੀ ਧਿਰ ਨੇ ਉਨ੍ਹਾਂ ਖਿਲਾਫ ‘ਦੁਰਭਾਵਨਾਪੂਰਨ ਮੁਹਿੰਮ’ ਚਲਾਉਣ ਲਈ 500 ਕਰੋੜ ਰੁਪਏ ਖਰਚ ਕੀਤੇ ਹਨ। ਇਸ ਤੋਂ ਇਕ ਦਿਨ ਪਹਿਲਾਂ ਸੋਰੇਨ ਨੇ ਭਾਜਪਾ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਫਵਾਹਾਂ ਫੈਲਾਉਣ ਦੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਸੀ।ਸੋਰੇਨ ਨੇ ਭਾਜਪਾ ’ਤੇ ਲੋਕਾਂ ’ਚ ਨਫਰਤ ਫੈਲਾ ਕੇ ਸਿਆਸੀ ਇੱਛਾਵਾਂ ਪੂਰੀਆਂ ਕਰਨ ’ਚ ਮਾਹਿਰ ਹੋਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਝਾਰਖੰਡ ਦੀ ਸੰਸਕ੍ਰਿਤੀ ਅਜਿਹੀਆਂ ਦੁਰਭਾਵਨਾਪੂਰਨ ਮੁਹਿੰਮਾਂ ਦੀ ਆਗਿਆ ਨਹੀਂ ਦਿੰਦੀ ਹੈ। ਸੋਰੇਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਨੇਤਾਵਾਂ ਲਈ ਤੁਹਾਡੇ ਅੰਦਰ ਨਫਰਤੀ ਭਾਵਨਾਵਾਂ ਨੂੰ ਭੜਕਾਅ ਕੇ ਆਪਣੀਆਂ ਸਿਆਸੀ ਇੱਛਾਵਾਂ ਪੂਰੀਆਂ ਕਰਨਾ ਸਭ ਤੋਂ ਸੌਖਾ ਹੁੰਦਾ ਹੈ। ਇਹ ਮੁਹਿੰਮ ਸਭ ਤੋਂ ਆਸਾਨ ਹੈ ਅਤੇ ਭਾਜਪਾ ਨੇ ਇਸ ਵਿੱਚ ਮੁਹਾਰਤ ਹਾਸਲ ਕੀਤੀ ਹੈ ਪਰ ਮੈਂ ਝਾਰਖੰਡੀ ਹਾਂ-ਸਾਡੇ ਸੰਸਕਾਰ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਅਤੇ ਨਾ ਹੀ ਮੈਂ ਅਜਿਹਾ ਕਰਾਂਗਾ।’’

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ