ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ  – ਭਾਰਤ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਅਤੇ ਰਾਜ ਸਭਾ ਦੇ 5 ਹੋਰ ਨਵੇਂ ਚੁਣੇ ਮੈਂਬਰਾਂ ਨੇ ਸ਼ਨੀਵਾਰ ਨੂੰ ਸਹੁੰ ਚੁੱਕੀ। ਰਾਜ ਸਭਾ ਸਪੀਕਰ ਜਗਦੀਪ ਧਨਖੜ ਨੇ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਹੋਰ ਲੋਕਾਂ ’ਚ ਅਸ਼ੋਕਰਾਵ ਸ਼ੰਕਰਰਾਵ ਚੌਹਾਨ (ਮਹਾਰਾਸ਼ਟਰ), ਚੁੰਨੀਲਾਲ ਗਰਾਸੀਆ (ਰਾਜਸਥਾਨ), ਅਨਿਲ ਕੁਮਾਰ ਯਾਦਵ ਮੰਡਾਡੀ (ਤੇਲੰਗਾਨਾ), ਸੁਸ਼ਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹਕ (ਦੋਵੇਂ ਪੱਛਮੀ ਬੰਗਾਲ) ਸ਼ਾਮਲ ਹਨ।
ਧਨਖੜ ਦੇ ਦਫ਼ਤਰ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ’ਐਕਸ’ ’ਤੇ ਇਕ ਪੋਸਟ ’ਚ ਕਿਹਾ,’’ਭਾਰਤ ਦੇ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ, ਸ਼੍ਰੀ ਜਗਦੀਪ ਧਨਖੜ ਨੇ ਅੱਜ ਸੰਸਦ ਭਵਨ ’ਚ ਸ੍ਰੀ ਜਗਤ ਪ੍ਰਕਾਸ਼ ਨਾਰਾਇਣ ਲਾਲ ਨੱਡਾ ਨੂੰ ਰਾਜ ਸਭਾ ਦੇ ਚੁਣੇ ਗਏ ਮੈਂਬਰ ਵਜੋਂ ਸਹੁੰ ਚੁਕਾਈ।’’ ਉਨ੍ਹਾਂ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਰਾਜ ਸਭਾ ਦੇ ਸਪੀਕਰ ਨੇ ਸੰਸਦ ਭਵਨ ’ਚ ਰਾਜ ਸਭਾ ਦੇ ਚੁਣੇ ਮੈਂਬਰਾਂ ਨੂੰ ਸਹੁੰ ਵੀ ਚੁਕਾਈ, ਜਿਸ ਨਚ ਅਸ਼ੋਕਰਾਵ ਸ਼ੰਕਰਰਾਵ ਚੌਹਾਨ, ਚੁੰਨੀਲਾਲ ਗਰਾਸੀਆ, ਅਨਿਲ ਕੁਮਾਰ ਯਾਦਵ ਮੰਦਾਦੀ, ਸੁਸ਼ਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹਕ ਸ਼ਾਮਲ ਹਨ।

Related posts

ਪੱਛਮੀ ਬੰਗਾਲ ‘ਚ 152 ਸੀਟਾਂ ਅਤੇ ਤਾਮਿਲਨਾਡੂ ‘ਚ 234 ਸੀਟਾਂ ‘ਤੇ ਵੋਟਿੰਗ ਜਾਰੀ

ਭਾਰਤ ‘ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਵੱਧ

ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ – ਯੋਗੀ ਆਦਿੱਤਿਆਨਾਥ