ਵਾਟਰਲੂ – ”UK ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਨੈਦਰਲੈਂਡਜ਼ ਤੋਂ ”K ਅਤੇ ਆਇਰਲੈਂਡ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ 34 ਸਾਲਾ ਭਾਰਤੀ ਮੂਲ ਦੇ ਵਿਅਕਤੀ ਅਤੇ ਤਿੰਨ ਹੋਰਾਂ ਨੂੰ ਰਾਸ਼ਟਰੀ ਅਪਰਾਧ ਏਜੰਸੀ ਦੀ ਜਾਂਚ ਦੇ ਬਾਅਦ ਕੁੱਲ 53 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ
”K ਅਤੇ ਆਇਰਲੈਂਡ ’ਚ ਗਾਹਕਾਂ ਨੂੰ ਕੋਕੇਨ ਅਤੇ ਕੈਨੇਬਿਸ (ਭੰਗ) ਦੀ ਸਪਲਾਈ ਕਰਨ ਵਾਲੇ ਜੋਸ਼ਪਾਲ ਸਿੰਘ ਕੋਠੀਰੀਆ ਨੂੰ ਵੁਲਵਰਹੈਂਪਟਨ ਕਰਾਊਨ ਕੋਰਟ ’ਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਕੋਠੀਰੀਆ 49 ਸਾਲਾ ਐਨਥਨੀ ਟੈਰੀ ਦੀ ਅਗਵਾਈ ਵਾਲੇ ਸੰਗਠਿਤ ਅਪਰਾਧ ਸਮੂਹ ਦਾ ਹਿੱਸਾ ਸੀ ਜਿਸ ਨੇ ਨੈਦਰਲੈਂਡਜ਼ ਤੋਂ ਇੰਗਲੈਂਡ ਅਤੇ ਫ਼ਿਰ ਕਿਸ਼ਤੀ ਰਾਹੀਂ ਉੱਤਰੀ ਆਇਰਲੈਂਡ ਤਕ 1.6 ਮਿਲੀਅਨ ਪਾਊਂਡ ਕੋਕੇਨ ਦਾ ਆਯਾਤ ਕੀਤਾ ਸੀ। N31 ਬ੍ਰਾਂਚ ਕਮਾਂਡਰ ਮਿਕ ਪੋਪ ਨੇ ਕਿਹਾ, “ਇਹ ਅਪਰਾਧੀ ”K ਅਤੇ ਉਸ ਤੋਂ ਬਾਅਦ ਆਇਰਲੈਂਡ ਦੇ ਗਣਰਾਜ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਦਿ੍ਰੜ ਸਨ। ਉਨ੍ਹਾਂ ਨੇ ਸ਼ੁੱਧ ਲਾਭ ਦੀ ਭਾਲ ’ਚ ਕਈ ਕਾਨੂੰਨਾਂ ਨੂੰ ਤੋੜਿਆ।”
N31 ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਜੋ ਕਿ ਫ਼ਰਵਰੀ 2021 ’ਚ ਬੇਲਫ਼ਾਸਟ ਬੰਦਰਗਾਹ ’ਤੇ ਪਹੁੰਚਣ ’ਤੇ ਵੈਨ ਦੇ ਅੰਦਰ ਲਿਜਾਈਆਂ ਗਈਆਂ ਬਾਲਣ ਦੀਆਂ ਟੈਂਕੀਆਂ ’ਚ ਲੁਕੋਇਆ ਗਿਆ ਸੀ। ਉਸੇ ਸਮੇਂ ਟੈਰੀ ਵੁਲਵਰਹੈਂਪਟਨ ’ਚ ਨਿਗਰਾਨੀ ਹੇਠ ਸੀ, ਅਤੇ ਉਸੇ ਦਿਨ ਉਸਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਉਹ ਮਾਈਕਲ ਕੋਲਿਸ (63) ਨਾਲ ਕੰਮ ਕਰ ਰਿਹਾ ਸੀ ਜਿਸ ਨੇ ਨੈਦਰਲੈਂਡਜ਼ ’ਚ ਨਸ਼ੀਲੇ ਪਦਾਰਥ ਲੈਣ ਲਈ ਉਸਦੇ ਡਰਾਈਵਰ ਵਜੋਂ ਕੰਮ ਕੀਤਾ ਸੀ। ਕੋਠੀਰੀਆ ਦੇ ਨਾਲ, 39 ਸਾਲਾ ਮੁਹੰਮਦ ਉਮਰ ਖਾਨ ”K ’ਚ ਗਾਹਕਾਂ ਨੂੰ ਡਰੱਗਜ਼ ਦੀ ਸਪਲਾਈ ਕਰਦਾ ਸੀ ਜਾਂ ਉਨ੍ਹਾਂ ਨੂੰ ਆਇਰਲੈਂਡ ’ਚ ਨਿਰਯਾਤ ਕਰਦਾ ਸੀ ਅਤੇ ਸਮੂਹ ਨੇ ਸੰਚਾਰ ਕਰਨ ਲਈ ਐਨਕਿ੍ਰਪਟਿਡ ਮੈਸੇਜਿੰਗ ਸੇਵਾ ਐਨਕਰੋਚੈਟ ਦੀ ਵਰਤੋਂ ਕੀਤੀ ਸੀ।