ਭਾਰਤੀ ਲੋਕਤੰਤਰ ਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ -ਵੈਂਕਈਆ ਨਾਇਡੂ

ਨਵੀਂ ਦਿੱਲੀ – ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਭਾਰਤੀ ਲੋਕਤੰਤਰ ’ਤੇ ਸਵਾਲ ਖੜ੍ਹਾ ਕਰਨ ਵਾਲਿਆਂ ਨੂੰ ਆੜੇ-ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਲਈ ਬਾਹਰੀ ਏਜੰਸੀਆਂ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਭਾਰਤੀ ਸੰਵਿਧਾਨ ਸਾਰਿਆਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਨਾਇਡੂ ਸ਼ੁੱਕਰਵਾਰ ਨੂੰ ਇੱਥੇ ਏ. ਸੂਰਿਆਪ੍ਰਕਾਸ਼ ਦੀ ਪੁਸਤਕ ‘ਡੈਮੋਕ੍ਰੇਸੀ, ਪਾਲਟਿਕਸ ਐਂਡ ਗਵਰਨੈਂਸ’ ਨੂੰ ਰਿਲੀਜ਼ ਕਰਨ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਨਾਇਡੂ ਨੇ ਪਿਛਲੇ ਦਿਨੀਂ ਭਾਰਤੀ ਲੋਕਤੰਤਰ ’ਤੇ ਪੱਛਮੀ ਦੇਸ਼ਾਂ ਤੇ ਅਮਰੀਕੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ’ਚ ਭਾਰਤੀ ਲੋਕਤੰਤਰੀ ਕਦਰਾਂ-ਕੀਮਤਾਂ ਦਾ ਵਿਸਤਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਜਾਤ, ਧਰਮ, ਵਰਗ, ਰੰਗ ਤੇ ਇਲਾਕੇ ਤੋਂ ਉਪਰ ਉਠ ਕੇ ਦੇਸ਼ ਦੇ ਹਿੱਤ ’ਚ ਕੰਮ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੂਰਿਆਪ੍ਰਕਾਸ਼ ਆਪਣੇ 30 ਸਾਲਾਂ ਦੇ ਲੰਬੇ ਲੇਖਨ ਕਾਰਜ ਨਾਲ ਸੰਵਿਧਾਨ ਦੀ ਇਸੇ ਭਾਵਨਾ ਨੂੰ ਅੱਗੇ ਵਧਾ ਰਹੇ ਹਨ। ਇਸ ਮੌਕੇ ਦੇਸ਼ ਦੇ ਪ੍ਰਸਿੱਧ ਲੇਖਕ ਤੇ ਪੱਤਰਕਾਰ ਹਾਜ਼ਰ ਸਨ।

Related posts

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

ਜਾਅਲੀ ਵੋਟ ਪਾਉਣ ਦੀਆਂ ਕੋਸ਼ਿਸ਼ਾਂ ‘ਤੇ ਜੇਲ੍ਹ ਦੀ ਸਜ਼ਾ ਹੋਵੇਗੀ !

ਭਾਰਤੀ ਮੌਸਮ ਵਿਭਾਗ ਵਲੋਂ ਗਰਮੀ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ !