ਭਾਰਤ-ਚੀਨ ਸਰਹੱਦ ’ਤੇ ਪਿਛਲੇ ਚਾਰ ਦਹਾਕਿਆਂ ’ਚ ਸਭ ਤੋਂ ਵੱਧ ਤਣਾਅ : ਅਮਰੀਕਾ

ਵਾਸ਼ਿੰਗਟਨ – ਇਕ ਸੀਨੀਅਰ ਅਮਰੀਕੀ ਐਡਮਿਰਲ ਨੇ ਅਮਰੀਕੀ ਸੰਸਦ ਇਜਲਾਸ ’ਚ ਹਿੰਦ-ਪ੍ਰਸ਼ਾਂਤ ਖੇਤਰ ’ਤੇ ਚਰਚਾ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਨੂੰ ਭਾਰਤ-ਚੀਨ ਸਬੰਧਾਂ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਚਾਰ ਦਹਾਕਿਆਂ ’ਚ ਭਾਰਤ ਤੇ ਚੀਨ ਵਿਚਕਾਰ ਲਾਈਨ ਆਫ ਐਕਚੁਅਲ ਕੰਟਰੋਲ (ਐੱਲਏਸੀ) ’ਤੇ ਸਭ ਤੋਂ ਵੱਧ ਤਣਾਅ ਰਿਹਾ ਹੈ।  ਅਮਰੀਕੀ ਇੰਡੋ-ਪੈਸੈਫਿਕ ਕਮਾਂਡ ਦੇ ਕਮਾਂਡਰ ਐਡਮਿਰਲ ਜਾਨ ਐਕਵਿਲਿਨੋ ਨੇ ਇਹ ਚਰਚਾ 11 ਮਾਰਚ ਨੂੰ ਹੋਣ ਵਾਲੀ ਭਾਰਤ-ਚੀਨ ਫ਼ੌਜ ਦੀ ਉੱਚ ਪੱਧਰੀ 15ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਕੀਤੀ ਹੈ। ਐਕਵਿਲਿਨੋ ਨੇ ਕਿਹਾ ਕਿ ਅਕਤੂਬਰ 2021 ’ਚ ਚੀਨੀ ਸੰਸਦ ਮੈਂਬਰਾਂ ਨੇ ਸਰਹੱਦੀ ਜ਼ਮੀਨ ਸਬੰਧੀ ਇਕ ਕਾਨੂੰਨ ਪਾਸ ਕੀਤਾ ਸੀ। ਇਹ ਉਨ੍ਹਾਂ ਦੀ ਖ਼ੁਦਮੁਖ਼ਤਿਆਰੀ ਤੇ ਸਰਹੱਦ ਸੁਰੱਖਿਆ ’ਚ ਪੀਐੱਲਏ ਦੀ ਭੂਮਿਕਾ ਵਧਾਉਣ ਸਬੰਧੀ ਸੀ। ਇਹ ਕਾਨੂੰਨ ਜਨਵਰੀ, 2022 ’ਚ ਅਸਰਦਾਰ ਹੋਇਾ ਹੈ। ਇਸ ’ਚ ੁਉਹ ਖੇਤਰ ਸਬੰਧੀ ਵਿਵਾਦ ਨੂੰ ਦੂਰ ਕਰਨ ਲਈ ਫ਼ੌਜ ਦਾ ਅਧਿਕਾਰਤ ਇਸਤੇਮਾਲ ਕਰੇਗਾ। ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਮੰਤਰੀ ਏਲੀ ਰੈਟਨਰ ਨੇ ਕਿਹਾ ਕਿ ਭਾਰਤ-ਚੀਨ ਸਰਹੱਦ (ਐੱਲਏਸੀ) ’ਤੇ ਅਮਰੀਕਾ ਦੀ ਬਾਜ਼ ਅੱਖ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਲੱਗੇ ਐੱਲਏਸੀ ’ਤੇ ਭਾਰਤ ਬੜੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ।

Related posts

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ

ਅਮਰੀਕਾ-ਚੀਨ ਸਬੰਧ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ – ਡੋਨਾਲਡ ਟਰੰਪ