ਸਰਬੀਆ ਦੇ ਨੋਵਾਕ ਜੋਕੋਵਿਕ ਇੰਡੀਅਨ ਵੇਲਜ਼ ਤੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਹਟੇ

ਨਿਊਯਾਰਕ – ਸਰਬੀਆ ਦੇ ਨੋਵਾਕ ਜੋਕੋਵਿਕ ਇੰਡੀਅਨ ਵੇਲਜ਼ ਤੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਹਟ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਟੀਕਾਕਰਨ ਨਾ ਲਗਵਾਉਣ ਕਾਰਨ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ ਹਨ। ਜੋਕੋਵਿਕ ਨੇ ਟਵੀਟ ਕਰ ਕੇ ਦੱਸਿਆ ਕਿ ਰੋਗ ਕੰਟਰੋਲ ਕੇਂਦਰ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਮਰੀਕਾ ਵਿਚ ਖੇਡਣ ਲਈ ਨਿਯਮਾਂ ਵਿਚ ਤਬਦੀਲੀ ਨਹੀਂ ਕੀਤੀ ਜਾਵੇਗੀ। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਜੋਕੋਵਿਕ 2022 ਵਿਚ ਹੁਣ ਤਕ ਸਿਰਫ਼ ਇਕ ਹੀ ਟੂਰਨਾਮੈਂਟ ਖੇਡ ਸਕੇ ਹਨ। ਜੋਕੋਵਿਕ ਦਾ ਨਾਂ ਹਾਲਾਂਕਿ ਪਰੀਬਾਸ ਓਪਨ ਲਈ ਡਰਾਅ ਵਿਚ ਰੱਖਿਆ ਗਿਆ ਸੀ। ਉਸ ਸਮੇਂ ਪ੍ਰਬੰਧਕਾਂ ਨੇ ਕਿਹਾ ਸੀ ਕਿ ਸਰਬਿਆਈ ਖਿਡਾਰੀ ਦੇ ਇਸ ਵਿਚ ਸ਼ਾਮਲ ਹੋਣ ਵਿਚ ਸ਼ੱਕ ਹੈ ਕਿਉਂਕਿ ਇੱਥੇ ਖੇਡਣ ਲਈ ਕੋਰੋਨਾ ਦੇ ਸਾਰੇ ਟੀਕੇ ਲੱਗੇ ਹੋਣਾ ਜ਼ਰੂਰੀ ਹੈ। ਜੋਕੋਵਿਕ ਨੇ ਲਿਖਿਆ ਕਿ ਮੈਨੂੰ ਪਰੀਬਾਸ ਓਪਨ ਤੇ ਮਿਆਮੀ ਓਪਨ ਦੇ ਡਰਾਅ ਵਿਚ ਥਾਂ ਦਿੱਤੀ ਗਈ ਹੈ। ਮੈਨੂੰ ਪਤਾ ਹੈ ਕਿ ਮੈਂ ਇਸ ਵਿਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਮੈਂ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਾਂਗਾ। ਮਿਆਮੀ ਟੂਰਨਾਮੈਂਟ ਦੇ ਡਾਇਰੈਕਟਰ ਜੇਮਜ਼ ਬਲੈਕ ਨੇ ਕਿਹਾ ਕਿ ਸਾਨੂੰ ਸ਼ੁਰੂਆਤ ਤੋਂ ਪਤਾ ਸੀ ਕਿ ਜੋਕੋਵਿਕ ਦਾ ਮਿਆਮੀ ਓਪਨ ਵਿਚ ਸ਼ਾਮਲ ਹੋਣਾ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਨੂੰ ਅਮਰੀਕਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਮਿਲੇਗੀ।ਅਲੈਗਜ਼ੈਂਡਰ ਜ਼ਵੇਰੇਵ ਨੇ ਕਿਹਾ ਹੈ ਕਿ ਉਹ ਦੁਬਾਰਾ ਆਪਣਾ ਗੁਆ ਦੇਣ ਤਾਂ ਉਨ੍ਹਾਂ ’ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਜ਼ਵੇਰੇਵ ਨੇ ਪਿਛਲੇ ਮਹੀਨੇ ਅਕਾਪੁਲਕੋ ਵਿਚ ਗੁੱਸੇ ਨਾਲ ਆਪਣੇ ਰੈਕਟ ਨੂੰ ਅੰਪਾਇਰ ਦੀ ਕੁਰਸੀ ਵੱਲ ਸੁੱਟਿਆ ਸੀ। ਜ਼ਵੇਰੇਵ ਦੀ ਇਸ ਹਰਕਤ ਤੋਂ ਬਾਅਦ ਉਨ੍ਹਾਂ ’ਤੇ ਵੱਡਾ ਜੁਰਮਾਨਾ ਲਾਇਆ ਗਿਆ ਸੀ। ਜ਼ਵੇਰੇਵ ਨੇ ਕਿਹਾ ਕਿ ਜੇ ਮੈਂ ਦੁਬਾਰਾ ਅਜਿਹਾ ਕਰਾਂ ਤਾਂ ਮੇਰੇ ’ਤੇ ਜ਼ਰੂਰੀ ਤੌਰ ’ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ