ਭਾਰਤ ਤੇ ਬ੍ਰਿਟੇਨ ਇਕ-ਦੂਜੇ ਦੀ ਡਿਗਰੀ ਨੂੰ ਦੇਣਗੇ ਮਾਨਤਾ,ਭਾਰਤੀ ਸਕੂਲਾਂ ਤੋਂ 12ਵੀਂ/PUC ਲੈ ਸਕਣਗੇ ਸਿੱਧਾ ਦਾਖਲਾ

ਨਵੀਂ ਦਿੱਲੀ – ਭਾਰਤ ਤੇ ਬ੍ਰਿਟੇਨ ਨੇ ਇਕ-ਦੂਜੇ ਦੀ ਡਿਗਰੀ ਨੂੰ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ’ਚ 10ਵੀਂ, 12ਵੀਂ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਸ਼ਾਮਲ ਹੈ। ਆਨਲਾਈਨ ਮਾਧਿਅਮ ਰਾਹੀਂ ਲਈ ਗਈ ਡਿਗਰੀ ਨੂੰ ਵੀ ਦੋਵੇਂ ਦੇਸ਼ ਮਾਨਤਾ ਦੇਣਗੇ। ਇੰਜੀਨੀਅਰਿੰਗ, ਮੈਡੀਕਲ ਵਰਗੇ ਕਿਸੇ ਪ੍ਰੋਫੈਸ਼ਨਲ ਕੋਰਸ ਨੂੰ ਇਸ ਫ਼ੈਸਲੇ ’ਚ ਸ਼ਾਮਲ ਨਹੀਂ ਕੀਤਾ ਗਿਆ।

ਫ਼ੈਸਲੇ ਮੁਤਾਬਕ, ਬ੍ਰਿਟੇਨ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀ ਨੂੰ ਭਾਰਤ ’ਚ ਵੀ ਗ੍ਰੈਜੂਏਟ ਮੰਨਿਆ ਜਾਵੇਗਾ। ਉਨ੍ਹਾਂ ਨੂੰ ਉਸ ਡਿਗਰੀ ਦੇ ਆਧਾਰ ’ਤੇ ਭਾਰਤ ’ਚ ਸਰਕਾਰੀ ਨੌਕਰੀ ਲਈ ਅਰਜ਼ੀ ਦੇਣ ਜਾਂ ਉੱਚ ਸਿੱਖਿਆ ਹਾਸਲ ਕਰਨ ਲਈ ਕਿਸੇ ਸੰਸਥਾ ਜਾਂ ਸਰਕਾਰ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ। ਅਜਿਹੀ ਹੀ ਵਿਵਸਥਾ ਬ੍ਰਿਟੇਨ ’ਚ ਭਾਰਤ ਤੋਂ ਮਾਨਤਾ ਪ੍ਰਾਪਤ ਡਿਗਰੀ ਲਈ ਲਾਗੂ ਕੀਤੀ ਜਾਵੇਗੀ। ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਵਣਜ ਸਕੱਤਰਾਂ ਵਿਚਾਲੇ ਸਿੱਖਿਆ, ਸਿਹਤ ਤੇ ਕਾਰੋਬਾਰ ਦੇ ਖੇਤਰ ’ਚ ਕਈ ਸਮਝੌਤੇ ਕੀਤੇ ਗਏ।

Related posts

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ