ਭਾਰਤ ਨੂੰ ਵਿਕਸਿਤ ਬਣਾਉਣ ’ਚ ਬੈਂਕਾਂ ਨੂੰ ਨਿਭਾਉਣੀ ਹੋਵੇਗੀ ਅਹਿਮ ਭੂਮਿਕਾ : ਸੀਤਾਰਾਮਨ

ਪੁਣੇ (ਭਾਸ਼ਾ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਜਾਂ ‘ਵਿਕਸਿਤ ਭਾਰਤ’ ਬਣਾਉਣ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਬੈਂਕਿੰਗ ਖੇਤਰ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।ਸੀਤਾਰਮਨ ਨੇ ਬੈਂਕ ਆਫ ਮਹਾਰਾਸ਼ਟਰ ਦੇ 90ਵੇਂ ਸਥਾਪਨਾ ਦਿਵਸ ’ਤੇ ਇੱਥੇ ਆਯੋਜਿਤ ਇਕ ਸਮਾਗਮ ’ਚ ਕਿਹਾ, ‘‘ਪ੍ਰਧਾਨ ਮੰਤਰੀ ਦੁਆਰਾ ਤੈਅ ਕੀਤੇ ਗਏ ਏਜੰਡੇ ਨੂੰ ਅੱਗੇ ਵਧਾਉਣ ’ਚ ਬੈਂਕਾਂ ਨੂੰ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ ਅਤੇ ਤੁਹਾਡੀ ਭੂਮਿਕਾ ਨਾਲ ਅਸੀਂ ਇਸ ਸੁਪਨੇ ਦੀ ਪ੍ਰਾਪਤੀ ਨੂੰ ਹੋਰ ਤੇਜ਼ ਕਰਾਂਗੇ।’’ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਬੁਨਿਆਦੀ ਢਾਂਚਾ ਖੇਤਰ ਨੂੰ ਸਸ਼ਕਤ ਰਫਤਾਰ ਦੇਣ ਅਤੇ ਐੱਮ. ਐੱਸ. ਐੱਮ. ਈ. ਖੇਤਰ ਨੂੰ ਜ਼ਰੂਰਤ ਦੇ ਹਿਸਾਬ ਨਾਲ ਫੰਡ ਮੁਹੱਈਆ ਕਰਵਾਉਣ, ਬੈਂਕ ਸੇਵਾਵਾਂ ’ਚ ਵਾਂਝੀ ਆਬਾਦੀ ਨੂੰ ਬੈਂਕ ਘੇਰੇ ’ਚ ਲਿਆਉਣ ਅਤੇ ਬੀਮਾ ਪਹੁੰਚ ਵਧਾਉਣ ’ਚ ਮਦਦ ਕਰਨੀ ਹੋਵੇਗੀ।ਸੀਤਾਰਾਮਨ ਨੇ ਕਿਹਾ ਕਿ ਤਕਨਾਲੋਜੀ ਬੈਂਕਿੰਗ ਲੈਂਡਸਕੇਪ ਨੂੰ ਤੇਜ਼ੀ ਨਾਲ ਬਦਲ ਰਹੀ ਹੈ ਕਿਉਂਕਿ ਇਹ ਸਾਰੇ ਗਾਹਕਾਂ ਨੂੰ ਇਕ ਸੁਰੱਖਿਅਤ ਅਤੇ ਆਸਾਨੀ ਨਾਲ ਨੈਵੀਗੇਟ ਕਰਨ ਵਾਲਾ ਡਿਜੀਟਲ ਬੈਂਕਿੰਗ ਅਨੁਭਵ ਪ੍ਰਦਾਨ ਕਰਦੀ ਹੈ।ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਬੈਂਕਾਂ ਲਈ ਤਕਨਾਲੋਜੀ ਸੁਰੱਖਿਆ ’ਤੇ ਵੀ ਜ਼ੋਰ ਦੇਣ ਲਈ ਵੀ ਕਿਹਾ।ਵਿੱਤ ਮੰਤਰੀ ਨੇ ਕਿਹਾ,‘‘ਤੁਹਾਡੇ (ਬੈਂਕਾਂ) ਅਜਿਹੇ ਡਿਜੀਟਲ ਸਿਸਟਮ ਨਹੀਂ ਰੱਖ ਸਕਦੇ ਹਨ, ਜੋ ਕਿਤੇ ਵੀ ਹੈਕ ਹੋ ਜਾਵੇ ਅਤੇ ਪੂਰਾ ਸਿਸਟਮ ਅਤੇ ਉਸ ’ਤੇ ਆਧਾਰਿਤ ਭਰੋਸਾ ਖਤਰੇ ’ਚ ਪੈ ਜਾਵੇ। ਇਸ ਲਈ ਤੁਹਾਨੂੰ ਇਕ ਮਜ਼ਬੂਤ ​​ਸਿਸਟਮ ਦੀ ਲੋੜ ਹੈ। ਤੁਹਾਨੂੰ ਹਰ ਸਮੇਂ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ’ਚ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ।’’ਵਿੱਤ ਮੰਤਰੀ ਨੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਯੂਨੀਫਾਈਡ ਪੇਮੈਂਟ ਸਿਸਟਮ (ਯੂ. ਪੀ. ਆਈ.) ਦੀ ਵਧ ਰਹੀ ਲੋਕਪ੍ਰਿਅਤਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਸਾਰੇ ਤਤਕਾਲ ਡਿਜੀਟਲ ਭੁਗਤਾਨਾਂ ਦਾ 45 ਫੀਸਦੀ ਭਾਰਤ ’ਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੂ. ਪੀ. ਆਈ. ਭੁਗਤਾਨ ਪ੍ਰਣਾਲੀ ਇਸ ਸਮੇਂ 7 ​​ਦੇਸ਼ਾਂ ’ਚ ਕਾਰਜਸ਼ੀਲ ਹੈ।

Related posts

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ