ਦੁਨੀਆ ਦੇ ਸ਼ਕਤੀਸ਼ਾਲੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦਾ ਦੌਰਾ ਕਰ ਰਹੇ ਹਨ। ਟਰੰਪ ਆਪਣੀ ਦੋ ਦਿਨਾਂ ਦੀ ਯਾਤਰਾ ਦੌਰਾਨ ਅਹਿਮਦਾਬਾਦ ਤੇ ਦਿੱਲੀ ਰੁਕਣਗੇ। 24 ਫਰਵਰੀ ਨੂੰ ਅਮਰੀਕਾ ਤੋਂ ਪਹੁੰਚਣ ‘ਤੇ ਰਾਸ਼ਟਰਪਤੀ ਸਿੱਧਾ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ਜਾਣਗੇ। ਉਨ੍ਹਾਂ ਦੀ ਫੇਰੀ ਦੇ ਮੱਦੇਨਜ਼ਰ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਦੇ ਵਿੱਚ ਯੂ ਐਸ ਏਅਰਫੋਰਸ ਦਾ ਜਹਾਜ਼ ਰਾਸ਼ਟਰਪਤੀ ਦੀਆਂ ਕਾਰਾਂ ਅਤੇ ਹੋਰ ਸੁਰੱਖਿਆ ਸਾਜੋ-ਸਮਾਨ ਨੂੰ ਲੈਕੇ ਅਹਿਮਾਦਾਬਾਦ ਪਹੁੰਚ ਚੁੱਕਾ ਹੈ।
24 ਫਰਵਰੀ ਨੂੰ ਯੂਐਸ ਦੇ ਰਾਸ਼ਟਰਪਤੀ ਸਰਦਾਰ ਪਟੇਲ ‘ਦ ਬੀਸਟ‘ ਕਾਰ ‘ਚ ਸਟੇਡੀਅਮ ਦਾ ਦੌਰਾ ਕਰਨਗੇ। ਕਾਰ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਆਧੁਨਿਕ ਉਪਕਰਣਾਂ ਨਾਲ ਲੈਸ ਕਿਲਾ ਬਣਾਇਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦੀ ਕਾਰ ਦਾ ਦਰਵਾਜ਼ਾ
ਡਰਾਈਵਰ ਦਾ ਕੈਬਿਨ ਆਧੁਨਿਕ ਸੰਚਾਰ ਤੇ ਜੀਪੀਐਸ ਟਰੈਕਿੰਗ ਸੈਂਟਰ ਨਾਲ ਲੈਸ ਹੈ। ਕਾਰ ਦੇ ਡਰਾਈਵਰ ਨੂੰ ਅਮੈਰੀਕਨ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਦੁਆਰਾ ਸਿਖਲਾਈ ਦਿੱਤੀ ਗਈ ਹੈ। ਡਰਾਈਵਰ ਚੁਣੌਤੀਆਂ
ਪਿਛਲੇ ਕੰਪਾਰਟਮੈਂਟ ‘ਚ ਅਮਰੀਕੀ ਰਾਸ਼ਟਰਪਤੀ ਤੋਂ ਇਲਾਵਾ ਚਾਰ ਲੋਕਾਂ ਦੀ ਬੈਠਣ ਦੀ ਸਮਰੱਥਾ ਹੈ। ਇੰਟੀਰੀਅਰ ਨੂੰ ਸ਼ੀਸ਼ੇ ਨਾਲ ਵੰਡਿਆ ਗਿਆ ਹੈ ਜਿਸ ਨੂੰ ਸਿਰਫ ਰਾਸ਼ਟਰਪਤੀ ਹੇਠਾਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਪੈਨਿਕ ਬਟਨ ਨਾਲ ਐਮਰਜੈਂਸੀ ਸਥਿਤੀ ‘ਚ ਆਕਸੀਜਨ ਦੀ ਸਪਲਾਈ ਕਰਨ ਦਾ ਵੀ ਸਾਧਨ ਹੈ।