ਦੁਨੀਆ ਦੇ ਸ਼ਕਤੀਸ਼ਾਲੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦਾ ਦੌਰਾ ਕਰ ਰਹੇ ਹਨ। ਟਰੰਪ ਆਪਣੀ ਦੋ ਦਿਨਾਂ ਦੀ ਯਾਤਰਾ ਦੌਰਾਨ ਅਹਿਮਦਾਬਾਦ ਤੇ ਦਿੱਲੀ ਰੁਕਣਗੇ। 24 ਫਰਵਰੀ ਨੂੰ ਅਮਰੀਕਾ ਤੋਂ ਪਹੁੰਚਣ ‘ਤੇ ਰਾਸ਼ਟਰਪਤੀ ਸਿੱਧਾ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ਜਾਣਗੇ। ਉਨ੍ਹਾਂ ਦੀ ਫੇਰੀ ਦੇ ਮੱਦੇਨਜ਼ਰ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਦੇ ਵਿੱਚ ਯੂ ਐਸ ਏਅਰਫੋਰਸ ਦਾ ਜਹਾਜ਼ ਰਾਸ਼ਟਰਪਤੀ ਦੀਆਂ ਕਾਰਾਂ ਅਤੇ ਹੋਰ ਸੁਰੱਖਿਆ ਸਾਜੋ-ਸਮਾਨ ਨੂੰ ਲੈਕੇ ਅਹਿਮਾਦਾਬਾਦ ਪਹੁੰਚ ਚੁੱਕਾ ਹੈ।
24 ਫਰਵਰੀ ਨੂੰ ਯੂਐਸ ਦੇ ਰਾਸ਼ਟਰਪਤੀ ਸਰਦਾਰ ਪਟੇਲ ‘ਦ ਬੀਸਟ‘ ਕਾਰ ‘ਚ ਸਟੇਡੀਅਮ ਦਾ ਦੌਰਾ ਕਰਨਗੇ। ਕਾਰ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਆਧੁਨਿਕ ਉਪਕਰਣਾਂ ਨਾਲ ਲੈਸ ਕਿਲਾ ਬਣਾਇਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦੀ ਕਾਰ ਦਾ ਦਰਵਾਜ਼ਾ ਬੋਇੰਗ 757 ਜਹਾਜ਼ ਦੀ ਤਰਜ਼ ‘ਤੇ ਹੈ। ਕਾਰ ‘ਤੇ ਬੰਬ ਧਮਾਕਿਆਂ ਦਾ ਕੋਈ ਅਸਰ ਨਹੀਂ ਹੋਏਗਾ। ਇਸ ‘ਤੇ ਹੈਲੀਕਾਪਟਰ ਵੀ ਉਤਾਰਿਆ ਜਾ ਸਕਦਾ ਹੈ। ਕਾਰ ‘ਚ ਨਾਈਟ ਵਿਜ਼ਨ ਕੈਮਰਾ, ਸ਼ਾਟਗਨ, ਟੀਅਰ ਗੈਸ ਰਿਲੀਜ਼ ਮਸ਼ੀਨ ਦਿੱਤੀ ਗਈ ਹੈ। ਖਿੜਕੀਆਂ ਕੱਚ ਤੇ ਪੌਲੀਕਾਰਬੋਨੇਟ ਦੀਆਂ ਪੰਜ ਪਰਤਾਂ ਵਿਚ ਬਣੀਆਂ ਹਨ। ਸਿਰਫ ਡਰਾਈਵਰ ਦੀ ਖਿੜਕੀ ਤਿੰਨ ਇੰਚ ਤੱਕ ਖੁੱਲ੍ਹ ਸਕਦੀ ਹੈ।
ਡਰਾਈਵਰ ਦਾ ਕੈਬਿਨ ਆਧੁਨਿਕ ਸੰਚਾਰ ਤੇ ਜੀਪੀਐਸ ਟਰੈਕਿੰਗ ਸੈਂਟਰ ਨਾਲ ਲੈਸ ਹੈ। ਕਾਰ ਦੇ ਡਰਾਈਵਰ ਨੂੰ ਅਮੈਰੀਕਨ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਦੁਆਰਾ ਸਿਖਲਾਈ ਦਿੱਤੀ ਗਈ ਹੈ। ਡਰਾਈਵਰ ਚੁਣੌਤੀਆਂ
ਵਾਲੀਆਂ ਸਥਿਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਐਮਰਜੈਂਸੀ ‘ਚ ਡਰਾਈਵਰ ਜ਼ਿੰਦਗੀ ਨੂੰ ਸੁਰੱਖਿਅਤ ਢੰਗ ਨਾਲ ਬਚਾ ਸਕਦਾ ਹੈ। ਪਿਛਲੀ ਸੀਟ ‘ਤੇ, ਰਾਸ਼ਟਰਪਤੀ ਨੂੰ ਸੈਟੇਲਾਈਟ ਫੋਨਾਂ ਦੀ ਸਿੱਧੀ ਲਾਈਨ ਉਪ ਰਾਸ਼ਟਰਪਤੀ ਤੇ ਪੈਂਟਾਗੋਨ ਨਾਲ ਜੁੜਦੀ ਹੈ।
ਪਿਛਲੇ ਕੰਪਾਰਟਮੈਂਟ ‘ਚ ਅਮਰੀਕੀ ਰਾਸ਼ਟਰਪਤੀ ਤੋਂ ਇਲਾਵਾ ਚਾਰ ਲੋਕਾਂ ਦੀ ਬੈਠਣ ਦੀ ਸਮਰੱਥਾ ਹੈ। ਇੰਟੀਰੀਅਰ ਨੂੰ ਸ਼ੀਸ਼ੇ ਨਾਲ ਵੰਡਿਆ ਗਿਆ ਹੈ ਜਿਸ ਨੂੰ ਸਿਰਫ ਰਾਸ਼ਟਰਪਤੀ ਹੇਠਾਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਪੈਨਿਕ ਬਟਨ ਨਾਲ ਐਮਰਜੈਂਸੀ ਸਥਿਤੀ ‘ਚ ਆਕਸੀਜਨ ਦੀ ਸਪਲਾਈ ਕਰਨ ਦਾ ਵੀ ਸਾਧਨ ਹੈ।
ਕਾਰ ਨੂੰ ਬਾਹਰੀ ਹਮਲੇ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਮਲੇ ਦਾ ਪਤਾ ਲਗਾਉਣ ਲਈ ਸੈਂਸਰ ਤੇ ਇੱਕ ਵਿਸ਼ੇਸ਼ ਗੇਅਰ ਜੋੜਿਆ ਗਿਆ ਹੈ। ਪ੍ਰਮਾਣੂ, ਬਾਇਓ, ਰਸਾਇਣਕ ਹਮਲੇ ਦਾ ਇਸ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਕਾਰ ਦੇ ਟਾਇਰਾਂ ਨੂੰ ਗੋਲੀਆਂ ਜਾਂ ਕਾਂਟੇ ਵਾਲੀਆਂ ਸਟਰਿੱਪਾਂ ਨਾਲ ਪੰਚਰ ਨਹੀਂ ਕੀਤਾ ਜਾ ਸਕਦਾ। ਕਾਰ ਦੇ ਹੇਠਲੇ ਹਿੱਸੇ ਦੀ ਰੱਖਿਆ ਲਈ, ਚੈਸੀ ਦੇ ਹੇਠਾਂ ਪੰਜ ਇੰਚ ਸਟੀਲ ਦੀ ਪਲੇਟ ਲਗਾਈ ਗਈ ਹੈ। ਬੀਸਟ ਕਾਰ ‘ਚ ਇੱਕ ਸ਼ਕਤੀਸ਼ਾਲੀ ਪਾਵਰ ਇੰਜਣ ਹੈ।