ਭਾਰਤ ਸਰਕਾਰ ਵਲੋਂ ਹਵਾਈ ਕਿਰਾਇਆਂ ਦੀ ਕੀਮਤਾਂ ਤੈਅ

ਹੁਣ ਹਵਾਈ ਕਿਰਾਇਆ 7,500 ਰੁਪਏ ਤੋਂ ਲੈ ਕੇ 18,000 ਰੁਪਏ ਤੱਕ ਸੀਮਤ ਰਹੇਗਾ।

ਨਵੀਂ ਦਿੱਲੀ – ਭਾਰਤ ਸਰਕਾਰ ਨੇ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਿਰਾਏ ਦੀ ਉਪਰਲੀ ਹੱਦ ਤੈਅ ਕਰ ਦਿੱਤੀ ਹੈ। ਇਹ ਫ਼ੈਸਲਾ ਇੰਡੀਗੋ ਏਅਰਲਾਈਨਜ਼ ਦੇ ਸੰਚਾਲਨ ਵਿੱਚ ਆਈ ਰੁਕਾਵਟ ਕਾਰਣ ਟਿਕਟਾਂ ਦੇ ਰੇਟ ਅਸਮਾਨੀ ਚੜ੍ਹਨ ਮਗਰੋਂ ਕੀਤਾ ਗਿਆ ਹੈ।

ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਹੁਕਮਾਂ ਅਨੁਸਾਰ ਹੁਣ ਹਵਾਈ ਕਿਰਾਇਆ 7,500 ਰੁਪਏ ਤੋਂ ਲੈ ਕੇ 18,000 ਰੁਪਏ ਤੱਕ ਸੀਮਤ ਰਹੇਗਾ। ਨਵੇਂ ਨਿਯਮਾਂ ਤਹਿਤ 500 ਕਿਲੋਮੀਟਰ ਤੱਕ ਦੀ ਉਡਾਣ ਲਈ ਵੱਧ ਤੋਂ ਵੱਧ ਕਿਰਾਇਆ 7,500 ਰੁਪਏ, 500-1000 ਕਿਲੋਮੀਟਰ ਲਈ 12,000 ਰੁਪਏ, 1000-1500 ਕਿਲੋਮੀਟਰ ਲਈ 15,000 ਰੁਪਏ ਅਤੇ ਇਸ ਤੋਂ ਵੱਧ ਦੂਰੀ ਲਈ 18,000 ਰੁਪਏ ਹੋਵੇਗਾ। ਇਹ ਦਰਾਂ ਬਿਜ਼ਨਸ ਕਲਾਸ ਅਤੇ ‘ਉਡਾਨ’ ਫਲਾਈਟਾਂ ’ਤੇ ਲਾਗੂ ਨਹੀਂ ਹੋਣਗੀਆਂ। ਇਹ ਪਾਬੰਦੀ ਹਾਲਾਤ ਆਮ ਹੋਣ ਤੱਕ ਜਾਰੀ ਰਹੇਗੀ। ਜੇ ਕੋਈ ਏਅਰਲਾਈਨ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਰਨਣਯੋਗ ਹੈ ਕਿ ਇੰਡੀਗੋ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਕੁਝ ਰੂਟਾਂ ’ਤੇ ਕਿਰਾਇਆ 90,000 ਰੁਪਏ ਤੱਕ ਪਹੁੰਚ ਗਿਆ ਸੀ।

Related posts

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

ਪ੍ਰਧਾਨ ਮੰਤਰੀ ਮੋਦੀ ਨੇ AI ਸਟਾਰਟ-ਅੱਪਸ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ’ ਲਈ ਪ੍ਰੇਰਿਆ !

ਚੋਣ ਕਮਿਸ਼ਨ ‘ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ-2026’ ਦੀ ਮੇਜ਼ਬਾਨੀ ਕਰੇਗਾ