ਭਿਆਨਕ ਸੜਕ ਹਾਦਸੇ ’ਚ ਗਈ 6 ਲੋਕਾਂ ਦੀ ਜਾਨ

ਨੈਨੀਤਾਲ – ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਓਖਲਕਾਂਡਾ ’ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ’ਚ ਇਕ ਹੀ ਪਿੰਡ ਦੇ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ ਇਕ ਹੀ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਤੁਰੰਤ ਰਾਹਤ ਅਤੇ ਬਚਾਅ ਕੰਮ ਚਲਾਇਆ ਗਿਆ। ਇਨ੍ਹਾਂ ’ਚੋਂ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਹੀ ਪਿੰਡ ਦੇ ਹਨ ਅਤੇ ਪੀਪਲਪਾਣੀ ’ਚ ਹਿੱਸਾ ਲੈਣ ਲਈ ਜਾ ਰਹੇ ਸਨ।
ਮ੍ਰਿਤਕਾਂ ’ਚ ਧਨੀ ਦੇਵੀ, ਤੁਲਸੀ ਪ੍ਰਸਾਦ, ਸ਼੍ਰੀਮਤੀ ਰਮਾ ਦੇਵੀ, ਤਰੁਣ ਪਨੇਰੂ, ਦੇਵੀ ਦੱਤ ਅਤੇ ਨਰੇਸ਼ ਪਨੇਰੂ ਸ਼ਾਮਲ ਹਨ।
ਇਨ੍ਹਾਂ ’ਚ ਇਕ ਹੀ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਮ੍ਰਿਤਕ ਤੁਲਸੀ ਪ੍ਰਸਾਦ ਦੇ ਨਾਲ ਹੀ ਉਸ ਦੀ ਮਾਂ, ਪਤਨੀ ਅਤੇ ਪੁੱਤ ਦੀ ਵੀ ਸੜਕ ਹਾਦਸੇ ’ਚ ਮੌਤ ਹੋ ਗਈ। ਜ਼ਖ਼ਮੀਆਂ ’ਚ ਰਾਜੇਂਦਰ ਪਨੇਰੂ, ਸ਼ਿਵਰਾਜ ਸਿੰਘ, ਨਵੀਨ ਸਿੰਘ, ਹੇਮ ਚੰਦਰ ਪਨੇਰੂ ਅਤੇ ਯੋਗੇਸ਼ ਚੰਦਰ ਸ਼ਾਮਲ ਹਨ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’