ਚਿੱਕਬੱਲਾਪੁਰਾ – ਕਰਨਾਟਕ ਅਤੇ ਤਾਮਿਲਨਾਡੂ ’ਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ’ਤੇ ਕਰਨਾਟਕ ’ਚ ਭੂਚਾਲ ਦੀ ਤੀਬਰਤਾ 3.6 ਮਾਪੀ ਗਈ ਜਦਕਿ ਤਾਮਿਲਨਾਡੂ ’ਚ 3.5 ਤੀਬਰਤਾ ਦਾ ਭੂਚਾਲ ਆਇਆ ਸੀ। ਰਾਸ਼ਟਰੀ ਭੂਚਾਲ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਕਰਨਾਟਕ ਦੇ ਚਿੱਕਾਬੱਲਾਪੁਰਾ ’ਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ, ਭੂਚਾਲ ਦੇ ਝਟਕੇ ਚਿੱਕਬੱਲਾਪੁਰਾ ਵਿੱਚ ਸਵੇਰੇ 2:16 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.6 ਸੀ। ਭੂਚਾਲ ਦੀ ਡੂੰਘਾਈ 18 ਕਿਲੋਮੀਟਰ ਦੱਸੀ ਜਾ ਰਹੀ ਹੈ। ਰਾਸ਼ਟਰੀ ਭੂਚਾਲ ਕੇਂਦਰ ਨੇ ਦੱਸਿਆ ਕਿ ਵੀਰਵਾਰ ਨੂੰ ਤਾਮਿਲਨਾਡੂ ਵਿੱਚ ਵੇਲੋਰ ਤੋਂ 50 ਕਿਲੋਮੀਟਰ ਪੱਛਮ-ਉੱਤਰ ਵਿੱਚ 3.5 ਦੀ ਤੀਬਰਤਾ ਦਾ ਭੂਚਾਲ ਆਇਆ। ਦੁਪਹਿਰ ਕਰੀਬ 3.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।