ਮਨੀਪੁਰ ’ਚ ਤਾਜ਼ਾ ਗੋਲੀਬਾਰੀ: ਜਵਾਬੀ ਕਾਰਵਾਈ ਨੇ ਅੱਤਵਾਦੀਆਂ ਨੂੰ ਭੱਜਣ ਲਈ ਮਜਬੂਰ ਕੀਤਾ

ਇੰਫਾਲ – ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਮੋਂਗਬੁੰਗ ਮੇਤੇਈ ਪਿੰਡ ਵਿੱਚ ਸ਼ੱਕੀ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅਤਿਵਾਦੀਆਂ ਨੇ ਮੰਗਲਵਾਰ ਰਾਤ ਨੂੰ ਆਪਣੇ ਆਧੁਨਿਕ ਹਥਿਆਰਾਂ ਨਾਲ ਕਈ ਗੋਲੀਆਂ ਚਲਾਈਆਂ ਅਤੇ ਪਿੰਡ ਦੇ ਹਥਿਆਰਬੰਦ ਵਾਲੰਟੀਅਰਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਉਹ ਭੱਜ ਗਏ। ਅਧਿਕਾਰੀ ਨੇ ਦੱਸਿਆ ਕਿ ਅੱਧੇ ਘੰਟੇ ਤੱਕ ਚੱਲੀ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣੋ ਬਚਾਅ ਰਿਹਾ। ਇਸ ਦੌਰਾਨ ਸੰਯੁਕਤ ਸੁਰੱਖਿਆ ਬਲਾਂ ਨੇ ਇਲਾਕੇ ’ਚ ਪਹੁੰਚ ਕੇ ਅਤਿਵਾਦੀਆਂ ਦੀ ਭਾਲ ਲਈ ਮੁਹਿੰਮ ਚਲਾਈ ਹੈ।

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

ਭਾਰਤ ਅਤੇ ਨੋਰਡਿਕ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਚੌਗੁਣਾ ਹੋ ਗਿਆ – ਪ੍ਰਧਾਨ ਮੰਤਰੀ ਮੋਦੀ

ਜੰਮੂ-ਕਟੜਾ ਅਤੇ ਹਾਵੜਾ-ਦਿੱਲੀ ਕੋਰੀਡੋਰਾਂ ਲਈ ਰੇਲ ਪ੍ਰੋਜੈਕਟਾਂ ਨੂੰ ਪ੍ਰਵਾਨਗੀ