ਕੋਲਕਾਤਾ – ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਤੇ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਕੋਲਕਾਤਾ ਪੁਲਿਸ ਨੇ ਇਕ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਲੋਕਾਂ ’ਚ ਕੇਪੀਸੀ ਮੈਡੀਕਲ ਕਾਲਜ ਦਾ ਡਾਕਟਰ ਅਰਿੰਦਮ ਸੇਨ, ਉਸ ਦਾ ਡਰਾਈਵਰ ਰਮੇਸ਼ ਤੇ ਵਿਜੇ ਕੁਮਾਰ ਕਾਇਲ ਨਾਮਕ ਟਾਇਪਿਸਟ ਸ਼ਾਮਲ ਹੈ। ਡਾਕਟਰ ਅਰਿੰਦਮ ਸੇਨ, ਰਾਜਾ ਰਾਮਮੋਹਨ ਰਾਏ ਸਰਣੀ ਦਾ ਰਹਿਣ ਵਾਲਾ ਹੈ।
ਕਾਬਿਲੇਗੌਰ ਹੈ ਕਿ ਬੀਤੇ ਮਹੀਨੇ ਅਲਾਪਨ ਦੀ ਪਤਨੀ ਸੋਨਾਲੀ ਚੱਕਰਵਰਤੀ ਬੰਧੋਪਾਧਿਆਏ ਨੂੰ ਧਮਕੀ ਭਰੀ ਚਿੱਠੀ ਮਿਲੀ ਸੀ ਜਿਸ ’ਚ ਉਨ੍ਹਾਂ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸੋਨਾਲੀ ਕਲਕੱਤਾ ਯੂਨੀਵਰਸਿਟੀ ਦੀ ਕੁਲਪਤੀ ਹੈ। ਚਿੱਠੀ ’ਚ ਲਿਖਿਆ ਸੀ-ਮੈਡਮ, ਪਤੀ ਨੂੰ ਮਾਰ ਦਿੱਤਾ ਜਾਵੇਗਾ। ਤੁਹਾਡੇ ਪਤੀ ਨੂੰ ਕੋਈ ਨਹੀਂ ਬਚਾ ਸਕਦਾ।’