ਮੁੰਬਈ – ਉਪ ਪ੍ਰਧਾਨ ਜਗਦੀਪ ਧਨਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ‘ਯੁੱਗਪੁਰਸ਼’ ਕਰਾਰ ਦਿੱਤਾ। ਸ੍ਰੀ ਧਨਖੜ ਨੇ ਇਕ ਸਮਾਗਮ ਵਿੱਚ ਕਿਹਾ,‘ਜੇ ਮਹਾਤਮਾ ਗਾਂਧੀ ਪਿਛਲੀ ਪੀੜ੍ਹੀ ਵਿੱਚ ‘ਮਹਾਨ ਪੁਰਖ’ ਸਨ ਤਾਂ ਨਰਿੰਦਰ ਮੋਦੀ ਇਸ ਸਦੀ ਦੇ ‘ਯੁੱਗਪੁਰਸ਼’ ਹਨ। ਮਹਾਤਮਾ ਗਾਂਧੀ ਨੇ ਸਾਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦਿਵਾਉਣ ਲਈ ਸੱਚ ਅਤੇ ਅਹਿੰਸਾ ਦੀ ਵਰਤੋਂ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵਿਕਾਸ ਦੇ ਰਾਹ ‘ਤੇ ਅੱਗੇ ਵਧਾਇਆ ਹੈ, ਜਿਸ ਦੀ ਲੰਬੇ ਸਮੇਂ ਤੋਂ ਪ੍ਰਸ਼ੰਸਾ ਕੀਤੀ ਜਾ ਰਹੀ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਮਹਾਨ ਸ਼ਖਸੀਅਤਾਂ ਹਨ ਤੇ ਇਨ੍ਹਾਂ ਵਿਚ ਇਕ ਗੱਲ ਸਾਂਝੀ ੲੈ ਕਿ ਉਨ੍ਹਾਂ ਨੇ ਸ੍ਰੀਮਦ ਰਾਜਚੰਦਰ ਜੀ ਬਾਰੇ ਸੋਚਿਆ ਹੈ।’