ਨਵੀਂ ਦਿੱਲੀ – ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਦੁਰਗਾ ਤੋਂ ਪਹਿਲਾਂ, ਕੁਝ ਮੰਦਰਾਂ ਨੂੰ ਬੰਗਲਾਦੇਸ਼ ਵਿੱਚ ਇਸਲਾਮੀ ਸਮੂਹਾਂ ਤੋਂ ਧਮਕੀਆਂ ਮਿਲੀਆਂ ਹਨ। ਮੰਦਰ ਕਮੇਟੀਆਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇ ਉਹ ਦੁਰਗਾ ਪੂਜਾ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਬੰਗਲਾਦੇਸ਼ੀ ਟਕੇ ਦੇਣੇ ਪੈਣਗੇ। ਜੇ ਪੈਸੇ ਨਹੀਂ ਦਿੱਤੇ ਗਏ ਤਾਂ ਪੂਜਾ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 22 ਸਤੰਬਰ ਨੂੰ ਲਕਸ਼ਮੀਗੰਜ ਜ਼ਿਲ੍ਹੇ ਦੇ ਰਾਏਪੁਰ ਇਲਾਕੇ ‘ਚ ਮਦਰੱਸੇ ਦੇ ਕੁਝ ਲੋਕਾਂ ਨੇ ਦੁਰਗਾ ਦੀਆਂ ਮੂਰਤੀਆਂ ਤੋੜ ਦਿੱਤੀਆਂ ਸਨ। ਪਿਛਲੇ ਦਿਨੀ ਬਰਗੁਨਾ ਜ਼ਿਲ੍ਹੇ ਵਿੱਚ ਵੀ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਹਿੰਦੂ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ ਮਾਮਲੇ ‘ਤੇ ਚਟਗਾਂਵ ਅਤੇ ਖੁਲਨਾ ਦੇ ਜ਼ਿਲ੍ਹਾ ਅਧਿਕਾਰੀਆਂ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ। ਹਿੰਦੂ ਬੋਧੀ ਈਸਾਈ ਏਕਤਾ ਪ੍ਰੀਸ਼ਦ ਦੇ ਜਨਰਲ ਸਕੱਤਰ ਮਹਿੰਦਰ ਨਾਥ ਨੇ ਕਿਹਾ ਕਿ ਖੁਲਨਾ ਸ਼ਹਿਰ ਦੇ ਦਕੋਪ ਸ਼ਹਿਰ ਦੇ 25 ਤੋਂ ਵੱਧ ਮੰਦਰਾਂ ਨੂੰ ਪੰਜ ਦਿਨਾਂ ਤਿਉਹਾਰ ਮਨਾਉਣ ਲਈ 5 ਲੱਖ ਰੁਪਏ ਦੀ ਮੰਗ ਕਰਨ ਦੀਆਂ ਧਮਕੀਆਂ ਮਿਲੀਆਂ ਹਨ। ਜ਼ਿਕਰਯੋਹ ਹੈ ਕਿ ਕੁਝ ਦਿਨ ਪਹਿਲਾਂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਦੁਰਗਾ ਪੂਜਾ ਦੌਰਾਨ ਅਜ਼ਾਨ ਤੋਂ ਪਹਿਲਾਂ ਅਤੇ ਨਮਾਜ਼ ਦੌਰਾਨ ਕੋਈ ਵੀ ਸੰਗੀਤ ਨਾ ਵਜਾਇਆ ਜਾਵੇ।