ਰਾਏਪੁਰ – ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਐਲਾਨ ਕੀਤਾ ਕਿ ਜੇਕਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੀ ਰਹੀ ਤਾਂ ’ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ’ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਔਰਤਾਂ ਦੇ ਖਾਤਿਆਂ ਵਿਚ ਹਰ ਸਾਲ 15,000 ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਆਪਣੇ ਮੈਨੀਫੈਸਟੋ ’ਚ ਔਰਤਾਂ ਨੂੰ 12,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਬਘੇਲ ਨੇ ਸੋਸ਼ਲ ਮੀਡੀਆ ਮੰਚ ’ਐਕਸ’ ’ਤੇ ਪੋਸਟ ਕੀਤਾ,’’ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ : ਔਰਤਾਂ ਦੇ ਖ਼ਾਤਿਆਂ ’ਚ ਹਰ ਸਾਲ 15 ਹਜ਼ਾਰ ਰੁਪਏ। ਨਾ ਫਾਰਮ ਭਰੋ, ਨਾ ਲਾਈਨ ’ਚ ਲੱਗੋ।’’ ਪੋਸਟ ਵਿਚ ਉਨ੍ਹਾਂ ਨੇ ਕਿਹਾ,’’ਮੇਰੀਆਂ ਮਾਵਾਂ ਅਤੇ ਭੈਣਾਂ! ਅੱਜ ਦੇਵਾਰੀ (ਦੀਵਾਲੀ) ਦੇ ਸ਼ੁੱਭ ਮੌਕੇ ’ਤੇ, ਛੱਤੀਸਗੜ੍ਹ ’ਚ ਮਾਤਾ ਲਕਸ਼ਮੀ ਦੀ ਕ੍ਰਿਪਾ ਰਹੇ। ਸਾਡੀ ਸਰਕਾਰ ਨੇ ਪੰਜ ਸਾਲ ਇਸ ਸੰਕਲਪ ਦੇ ਨਾਲ ਕੰਮ ਕੀਤਾ ਹੈ ਕਿ ਮੇਰਾ ਛੱਤੀਸਗੜ੍ਹ ਅਮੀਰ ਹੋਵੇ ਅਤੇ ਅਸੀਂ ਗਰੀਬੀ ਦੇ ਸਰਾਪ ਨੂੰ ਮਿਟਾ ਸਕੀਏ। ਅੱਜ ਦੀਵਾਲੀ ਦੇ ਸ਼ੁੱਭ ਦਿਨ ’ਤੇ, ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹੋਰ ਖੁਸ਼ਹਾਲ ਅਤੇ ਸਮਰੱਥ ਦੇਖਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ,’’ਇਸ ਲਈ ਅੱਜ ਇਸ ਸ਼ੁੱਭ ਮੌਕੇ ’ਤੇ ਮੈਂ ਐਲਾਨ ਕਰਦਾ ਹਾਂ ਕਿ ਤੁਸੀਂ ਕਾਂਗਰਸ ਨੂੰ ਵੋਟ ਦਿਓ, ਛੱਤੀਸਗੜ੍ਹ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਅਸੀਂ ’ਛੱਤੀਸਗੜ੍ਹ ਗ੍ਰਹਿ ਲਕਸ਼ਮੀ ਯੋਜਨਾ’ ਸ਼ੁਰੂ ਕਰਾਂਗੇ, ਜਿਸ ਤਹਿਤ ਅਸੀਂ ਹਰ ਔਰਤ ਨੂੰ 15,000 ਰੁਪਏ ਪ੍ਰਤੀ ਸਾਲ ਦੇਵਾਂਗੇ।