ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ‘ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਪ੍ਰਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਬਾਰੇ ਕੀਤੀ ਚਰਚਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਪੰਜਾਬ ਦੇ ਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪ੍ਰਦੂਸ਼ਣ ਕਾਰਨ ਖ਼ਰਾਬ ਹੋ ਗਿਆ ਹੈ, ਜੋ ਹੁਣ ਪੀਣ ਯੋਗ ਨਹੀਂ ਰਿਹਾ ।

ਉਨ੍ਹਾਂ ਕਿਹਾ ਕਿ ਕਈ ਥਾਈਂ ਬੱਚੇ ਅਪਾਹਜ ਪੈਦਾ ਹੋ ਰਹੇ ਹਨ, ਕੁਝ ਪਿੰਡ ਅਜਿਹੇ ਹਨ ਜਿੱਥੇ ਹਰੇਕ ਘਰ ’ਚ ਵ੍ਹੀਲ ਚੇਅਰ ਹੈ। ਸਤਲੁਜ ਦੇ ਜਿਸ ਪਾਣੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ, ਉਸ ਸਤਲੁਜ ਦਾ ਪਾਣੀ ਹੁਣ ਕੈਂਸਰ ਦਾ ਦਰਿਆ ਬਣਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬੁੱਢਾ ਨਾਲਾ ਸਾਫ ਕਰਨ ਲਈ 650 ਕਰੋੜ ਰੁਪਿਆ ਰੱਖਿਆ ਹੈ। ਕੇਂਦਰੀ ਮੰਤਰੀ ਨੇ ਵੀ ਹਿੱਸਾ ਪਾਉਣ ਦੀ ਗੱਲ ਕਹੀ ਹੈ ਕਿਉਂਕਿ ਇਹ ਪ੍ਰਦੂਸ਼ਿਤ ਪਾਣੀ ਲੁਧਿਆਣੇ ਸਤਲੁਜ ‘ਚ ਪੈਂਦਾ ਹੈ ਤੇ ਅੱਗੇ ਰਾਜਸਥਾਨ ਤੱਕ ਜਾਂਦਾ ਹੈ। ਗਜੇਂਦਰ ਸ਼ੇਖਾਵਤ ਵੀ ਰਾਜਸਥਾਨ ਤੋਂ ਹਨ। ਉਹਨਾਂ ਨੂੰ ਵੀ ਉਥੇ ਦੇ ਲੋਕ ਪ੍ਰਦੂਸ਼ਿਤ ਪਾਣੀ ਸਬੰਧੀ ਸ਼ਿਕਾਇਤਾਂ ਕਰਦੇ ਹਨ।

ਪ੍ਰਦੂਸ਼ਿਤ ਪਾਣੀ ਦਾ ਮੁੱਦਾ ਇਕੱਲੇ ਪੰਜਾਬ ਦਾ ਨਹੀਂ ਸਗੋਂ ਰਾਜਸਥਾਨ ਦਾ ਵੀ ਹੈ। ਸੀਐਮ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਪ੍ਰਦੂਸ਼ਿਤ ਪਾਣ ਨੂੰ ਸਾਫ ਕਰਨ ਦਾ ਭਰੋਸਾ ਦਿੱਤਾ ਹੈ। ਸਰਹੱਦੀ ਇਲਾਕੇ ਵਿਚ ਪਾਣੀ ਕਾਫੀ ਹੇਠਾਂ ਚਲਾ ਗਿਆ ਹੈ। ਪੰਜਾਬ ਦੇ 150 ਪਾਣੀ ਦੇ ਜੋਨਾਂ ਵਿਚੋਂ 117 ਡਾਰਕ ਜ਼ੋਨ ਬਣ ਗਏ। ਜਿਹੜੇ 33 ਬਚੇ ਹਨ ਉਹਨਾਂ ਵਿਚ ਵੀ ਖਾਰਾ ਪਾਣੀ ਹੈ। ਪਾਣੀ ਨੂੰ ਸਾਫ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

Related posts

ਭਾਰਤ-ਪਾਕਿਸਤਾਨ ਬਾਰਡਰ ਖੁੱਲ੍ਹਣ ਨਾਲ ਪੰਜਾਬ ਵੀ ਸਿੰਗਾਪੁਰ ਬਣ ਸਕਦਾ – ਪ੍ਰਤਾਪ ਬਾਜਵਾ

ਯੂਨੀਅਨ ਬਜਟ 2026-27 ਦਾ ਕਿਸਾਨਾਂ ਤੇ ਉਦਯੋਗਪਤੀਆਂ ਨੂੰ ਮਿਲੇਗਾ ਖਾਸ ਲਾਭ – ਫਿੱਕੀ

ਬਿਕਰਮ ਮਜੀਠੀਆ ਦੀ ਰਿਹਾਈ ਸੱਚ ਦੀ ਜਿੱਤ : ਰਜਿੰਦਰ ਮੋਹਨ ਸਿੰਘ ਛੀਨਾ