ਮੇਦਵੇਦੇਵ ਆਸਾਨ ਜਿੱਤ ਨਾਲ ਦੂਜੇ ਦੌਰ ‘ਚ ਪੁੱਜੇ

ਪੈਰਿਸ- ਰੂਸ ਦੇ ਦੂਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਆਸਾਨ ਜਿੱਤ ਨਾਲ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ ‘ਚ ਜਗ੍ਹਾ ਬਣਾਈ। ਅਮਰੀਕੀ ਓਪਨ ਚੈਂਪੀਅਨ ਮੇਦਵੇਦੇਵ ਨੇ ਅਰਜਨਟੀਨਾ ਦੇ ਫਾਕੁੰਡੋ ਬਾਗਨਿਸ ਨੂੰ ਸਿੱਧੇ ਸੈੱਟਾਂ ‘ਚ 6-2, 6-2, 6-2 ਨਾਲ ਹਰਾਇਆ।
ਲਗਭਗ ਦੋ ਮਹੀਨੇ ਪਹਿਲਾਂ ਹਰਨੀਆ ਦੀ ਸਰਜਰੀ ਕਰਾਉਣ ਦੇ ਬਾਅਦ ਮੇਦਵੇਦੇਵ ਦੀ ਇਹ ਪਹਿਲੀ ਜਿੱਤ ਹੈ। ਪਿਛਲੇ ਹਫ਼ਤੇ ਸਰਜਰੀ ਦੇ ਬਾਅਦ ਵਾਪਸੀ ਕਰਦੇ ਹੋਏ ਉਨ੍ਹਾਂ ਨੂੰ ਜਿਨੇਵਾ ਓਪਨ ਦੇ ਪਹਿਲੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫ੍ਰੈਂਚ ਓਪਨ ਦੇ ਪਹਿਲੇ ਦੌਰ ‘ਚ ਲਗਾਤਾਰ ਚਾਰ ਵਾਰ ਹਾਰ ਝੱਲਣ ਵਾਲੇ ਮੇਦਵੇਦੇਵ ਪਿਛਲੇ ਸਾਲ ਰੋਲਾਂ ਗੈਰੋ ‘ਤੇ ਕੁਆਰਟਰ ਫਾਈਨਲ ‘ਚ ਪੁੱਜਣ ‘ਚ ਸਫਲ ਰਹੇ ਸਨ।

Related posts

ਲੜਕੀਆਂ ਨੂੰ ਸਵੈ-ਰੱਖਿਆ ਤੇ ਜੰਗਜੂ ਕਲਾ ‘ਚ ਨਿਪੁੰਨ ਕਰਨਾ ਸ਼ਲਾਘਾਯੋਗ ਕਾਰਜ – ਮਨਤਾਰ ਸਿੰਘ ਬਰਾੜ

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ‘ਚ 19ਵੀਂ ਵਾਰ ਮੁੰਬਈ ਇੰਡੀਅਨਜ਼ ਨੂੰ ਹਰਾਇਆ

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ