ਮੈਕਸੀਕੋ ‘ਚ ਮੁਰਗੇ ਦੀ ਲੜਾਈ ਪਾਰਟੀ ‘ਚ ਗੰਨਮੈਨ ਨੇ ਗੋਲ਼ੀ ਮਾਰ ਕੇ 19 ਲੋਕਾਂ ਦੀ ਕੀਤੀ ਹੱਤਿਆ

ਮੈਕਸੀਕੋ ਸਿਟੀ – ਪੱਛਮੀ ਮੈਕਸੀਕੋ ‘ਚ ਮੁਰਗੇ ਦੀ ਲੜਾਈ ਵਾਲੀ ਜਗ੍ਹਾਂ ‘ਤੇ ਐਤਵਾਰ ਰਾਤ ਇਕ ਗੰਨਮੈਨ ਨੇ 19 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਕਈ ਹੋਰ ਹਸਪਤਾਲ ‘ਚ ਭਰਤੀ ਕਰਵਾਏ ਗਏ ਹਨ।

ਗੋਲ਼ੀਬਾਰੀ ਦੀ ਘਟਨਾ ਮਿਚੋਆਕਨ ਸੂਬੇ ਦੇ ਲਾਸ ਟਿਨਾਜਸ ‘ਚ ਹੋਈ। ਲਾਸ ਟਿਨਾਜਸ ‘ਚ ਡਰੱਗਜ਼ ਰੂਟ ‘ਤੇ ਕਬਜ਼ਾ ਕਰਨ ਲਈ ਤਾਕਤਵਰ ਜਾਲਿਸਕੋ ਗਿਰੋਹ ਦੀ ਨਵੀਂ ਪੀੜ੍ਹੀ ਸਥਾਨਕ ਛੋਟੇ ਗੁੰਡਿਆਂ ਨਾਲ ਸੰਘਰਸ਼ ਕਰ ਰਹੀ ਹੈ। ਸੂਬੇ ਦੇ ਇਸਤਗਾਸਾ ਦਫ਼ਤਰ ਨੇ ਕਿਹਾ ਹੈ ਕਿ ਮਾਰੇ ਗਏ ਲੋਕਾਂ ‘ਚ ਤਿੰਨ ਅੌਰਤਾਂ ਸ਼ਾਮਲ ਹਨ। ਗੋਲ਼ੀਬਾਰੀ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਸਾਰੇ ਪੀੜਤਾਂ ਨੂੰ ਗੋਲ਼ੀਆਂ ਲੱਗੀਆਂ ਹਨ। ਏਐੱਨਆਈ ਮੁਤਾਬਕ, ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 10.30 ਵਜੇ ਦੇ ਆਸਪਾਸ ਗੋਲ਼ੀਬਾਰੀ ਹੋਈ। ਕ੍ਰਾਈਮ ਸੀਨ ਐਂਡ ਐਕਸਪਰਟ ਸਰਵਿਸ ਯੂਨਿਟ ਦੇ ਮੁਲਾਜ਼ਮ ਤੁਰੰਤ ਘਟਨਾ ਵਾਲੀ ਥਾਂ ‘ਤੇ ਪੁੱਜੇ। ਗੋਲ਼ੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ