ਮੈਥਿਊ ਗਾਏ ਦੂਜੀ ਵਾਰ ਵਿਰੋਧੀ ਧਿਰ ਲਿਬਰਲ ਦੇ ਨੇਤਾ ਬਣੇ

ਮੈਲਬੌਰਨ – ਲਿਬਰਲ ਪਾਰਟੀ ਦੇ ਸਾਬਕਾ ਨੇਤਾ ਮੈਥਿਊ ਗਾਏ ਨੇ ਮਾਈਕਲ ਓਬ੍ਰਾਇਨ ਨੂੰ ਵਿਕਟੋਰੀਅਨ ਪਾਰਲੀਮੈਂਟ ‘ਚ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕਰਦਿਆਂ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲ ਲਿਆ ਹੈ।

ਮੈਥਿਊ ਗਾਏ ਨੇ ਅੱਜ ਪਾਰਟੀ ਰੂਮ ਦੀ ਮੀਟਿੰਗ ਵਿੱਚ ਮਾਈਕਲ ਓਬ੍ਰਾਇਨ ਨੂੰ 11 ਦੇ ਮੁਕਾਬਲੇ 20 ਵੋਟਾਂ ਨਾਲ ਨਾਲ ਹਰਾ ਦਿੱਤਾ। ਪਾਰਟੀ ਲੀਡਰਸ਼ਿਪ ਦੇ ਲਈ ਸਫਲ ਚੁਣੌਤੀ ਸਵੇਰੇ 7:45 ਵਜੇ ਉਸ ਦੇ ਗਾਏ ਦੇ ਕਰੀਬੀ ਟਿਮ ਸਮਿੱਥ ਦੁਆਰਾ ਸਪਿਲ ਮੋਸ਼ਨ ਬੁਲਾਏ ਜਾਣ ਦੇ ਬਾਅਦ ਹੋਈ। ਡੇਵਿਡ ਸਾਊਥਵਿਕ ਸਿੰਡੀ ਮੈਕਲਿਸ਼ ਦੀ ਥਾਂ ਉਪ ਨੇਤਾ ਚੁਣੇ ਗਏ ਹਨ।

ਆਪਣੀ ਜਿੱਤ ਤੋਂ ਬਾਅਦ ਗਾਏ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਓਬ੍ਰਾਇਨ ਵਲੋਂ ਆਪਣੇ ਸਮੇਂ ਦੇ ਦੌਰਾਨ ਨਿਭਾਏ ਰੋਲ ਲਈ ਧੰਨਵਾਦ ਕੀਤਾ।

ਆਪਣੀ ਹਾਰ ਤੋਂ ਬਾਅਦ ਓਬ੍ਰਾਇਨ ਨੇ ਲੋਕਾਂ ਨੂੰ ਗਾਏ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ, ਕਿ ਲਿਬਰਲਾਂ ਲਈ ਹੁਣ ਇੱਕਜੁਟ ਹੋਣਾ ਬਹੁਤ ਜ਼ਰੂਰੀ ਹੈ। ਬਰਖਾਸਤ ਕੀਤੇ ਗਏ ਸਾਬਕਾ ਲਿਬਰਲ ਨੇਤਾ ਨੇ 2022 ਦੀਆਂ ਚੋਣਾਂ ਵਿੱਚ ਮਲਵਰਨ ਦੀ ਆਪਣੀ ਸੀਟ ‘ਤੇ ਦੁਬਾਰਾ ਚੋਣ ਲੜਨ ਦੇ ਆਪਣੇ ਇਰਾਦੇ ਦੀ ਪੁਸ਼ਟੀ ਵੀ ਕੀਤੀ।

ਵਰਨਣਯੋਗ ਹੈ ਕਿ ਮੈਥਿਊ ਗਾਏ ਕਈ ਮਹੀਨਿਆਂ ਤੋਂ ਲੀਡਰਸ਼ਿਪ ਵਿੱਚ ਵਾਪਸੀ ਬਾਰੇ ਜੋੜ-ਤੋੜ ਕਰ ਰਹੇ ਸਨ। ਗਾਏ ਪਹਿਲਾਂ 2014 ਤੋਂ 2018 ਤੱਕ ਲਿਬਰਲ ਲੀਡਰ ਸਨ। ਉਨ੍ਹਾਂ ਦੀ ਵਾਪਸੀ ਪਾਰਟੀ ਦੀ ਚੋਣਾਂ ਵਿੱਚ ਵੱਡੀ ਹਾਰ ਤੋਂ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਬਾਅਦ ਹੋਈ ਹੈ। ਲਿਬਰਲ ਪਾਰਟੀ ਦੇ ਦਸੰਬਰ 2018 ਵਿੱਚ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੋਂ ਚੋਣ ਹਾਰਨ ਤੋਂ ਬਾਅਦ ਮਾਈਕਲ ਓਬ੍ਰਾਇਨ ਨੇ ਮੈਥਿਊ ਗਾਏ ਦੀ ਥਾਂ ਲਈ ਸੀ ਪਰ ਉਹ ਮਾਰਚ ਤੋਂ ਪਾਰਟੀ ਦੇ 2022 ਦੀਆਂ ਚੋਣਾਂ ਦੀਆਂ ਸੰਭਾਵਨਾਵਾਂ ਨੂੰ ਸੁਧਾਰਨ ਜਾਂ ਕਿਸੇ ਹੋਰ ਚੁਣੌਤੀ ਦਾ ਸਾਹਮਣਾ ਕਰਨ ਲਈ ਨਿਸ਼ਾਨੇ ‘ਤੇ ਸੀ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਕਟੋਰੀਆ ਦੇ ਵਿੱਚ ਅਗਲੀਆਂ ਚੋਣਾਂ ਨਵੰਬਰ 2022 ਦੇ ਵਿੱਚ ਹੋਣੀਆਂ ਹਨ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE