ਮੈਨੂਫੈਕਚਰਿੰਗ ‘ਚ ਭਾਰਤ ਨੇ ਗੱਡਿਆ ਦੁਨੀਆ ‘ਚ ਝੰਡਾ

ਨਵੀਂ ਦਿੱਲੀ  – ਅਮਰੀਕਾ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਆਕਰਸ਼ਕ ਮੈਨੂਫੈਕਚਰਿੰਗ ਹੱਬ ਬਣ ਗਿਆ ਹੈ। ਰੀਅਲ ਅਸਟੇਟ ਸਲਾਹਕਾਰ ਕੁਸ਼ਮੈਨ ਐਂਡ ਵੇਕਫੀਲਡ ਨੇ ਇਹ ਜਾਣਕਾਰੀ ਦਿੱਤੀ। ਮੁੱਖ ਤੌਰ ’ਤੇ ਘੱਟ ਲਾਗਤ ਕਾਰਨ ਦੇਸ਼ ਦਾ ਆਕਰਸ਼ਨ ਵਧਿਆ ਹੈ। ਸੂਚੀ ’ਚ ਚੀਨ ਪਹਿਲੇ ਸਥਾਨ ’ਤੇ ਬਰਕਰਾਰ ਹੈ। ਕੁਸ਼ਮੈਨ ਐਂਡ ਵੇਕਫੀਲਡ ਨੇ ਇਕ ਬਿਆਨ ’ਚ ਕਿਹਾ ਕਿ ਕੌਮਾਂਤਰੀ ਮੈਨੂਫੈਕਚਰਿੰਗ ਜੋਖਮ ਸੂਚਅੰਕ-2021 ’ਚ ਚੀਨ ਪਹਿਲੇ ਸਥਾਨ ’ਤੇ ਕਾਇਮ ਹੈ। ਇਹ ਸੂਚਕਅੰਕ ਯੂਰਪ, ਅਮਰੀਕਾ ਤੇ ਏਸ਼ੀਆ-ਪ੍ਰਸ਼ਾਂਤ (ਏਪੀਏਸੀ) ਦੇ 47 ਦੇਸ਼ਾਂ ’ਚੋਂ ਕੌਮਾਂਤਰੀ ਵਿਨਿਰਮਾਣ ਲਈ ਆਕਰਸ਼ਕ ਜਾਂ ਲਾਭ ਵਾਲੀ ਮੰਜ਼ਿਲਾਂ ਦਾ ਮੁਲਾਂਕਣ ਕਰਦਾ ਹੈ। ਸਭ ਤੋਂ ਵੱਧ ਮੰਗ ਵਾਲੇ ਮੈਨੂਫੈਕਚਰਿੰਗ ਹੱਬਾਂ ’ਚ ਚੀਨ ਤੋਂ ਬਾਅਦ ਭਾਰਤ ਦੂਸਰੇ ਸਥਾਨ ’ਤੇ ਹੈ। ਇਸ ਸੂਚੀ ’ਚ ਅਮਰੀਕਾ ਤੀਸਰੇ, ਕੈਨੇਡਾ ਚੌਥੇ, ਚੈੱਕ ਗਣਰਾਜ ਪੰਜਵੇਂ, ਇੰਡੋਨੇਸ਼ੀਆ ਛੇਵੇਂ, ਲਿਥੁਆਨੀਆ ਸੱਤਵੇਂ, ਥਾਈਲੈਂਡ ਅੱਠਵੇਂ, ਮਲੇਸ਼ੀਆ ਨੌਵੇਂ ਤੇ ਪੋਲੈਂਡ 10ਵੇਂ ਸਥਾਨ ਹੈ। ਪਿਛਲੇ ਸਾਲ ਦੀ ਰਿਪੋਰਟ ’ਚ ਅਮਰੀਕਾ ਦੂਜੇ ਤੇ ਭਾਰਤ ਤੀਸਰੇ ਨੰਬਰ ’ਤੇ ਸੀ। ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਮੁਕਾਬਲੇ ਮੈਨੂਫੈਕਚਰਿੰਗ ਕੰਪਨੀਆਂ ਭਾਰਤ ’ਚ ਜ਼ਿਆਦਾ ਰੁਚੀ ਦਿਖਾ ਰਹੀਆਂ ਹਨ।

Related posts

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

ਕੀ ਖੁੱਲ੍ਹੇ ਵਿੱਚ ਖਾਣਾ ਖੁਆਉਣ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਕੁੱਤਿਆਂ ਲਈ ਹਨ, ਮਨੁੱਖਾਂ ਲਈ ਨਹੀਂ ?

ਛੋਟੇ ਕਾਰੋਬਾਰ AI ਦਾ ਲਾਭ ਉਠਾਉਣ ਤੇ ਉਤਪਾਦਕਤਾ ਵਧਾਉਣ : ਅਸ਼ਵਨੀ ਵੈਸ਼ਨਵ