ਕ੍ਰੀਮੀਆ – ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਨੂੰ ਦੋ ਮਹੀਨਿਆਂ ਵਿੱਚ ਦੋ ਸਾਲ ਪੂਰੇ ਹੋ ਜਾਣਗੇ। ਇਸ ਜੰਗ ਵਿੱਚ ਹੁਣ ਤੱਕ 10 ਹਜ਼ਾਰ ਤੋਂ ਵੱਧ ਨਾਗਰਿਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ 560 ਤੋਂ ਵੱਧ ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਜੰਗ ਦੀ ਇੱਕ ਹੋਰ ਕਾਲੀ ਤਸਵੀਰ ਸਾਹਮਣੇ ਆਈ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਸੈਨਿਕਾਂ ਨੇ 19 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤਾ ਹੈ ਅਤੇ ਜਾਂ ਤਾਂ ਉਨ੍ਹਾਂ ਨੂੰ ਰੂਸ ਲੈ ਗਏ ਹਨ ਜਾਂ ਉਨ੍ਹਾਂ ਨੂੰ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਰੱਖਿਆ ਹੈ।ਉਨ੍ਹਾਂ ਬੱਚਿਆਂ ‘ਚੋਂ 387 ਯੂਕਰੇਨ ਪਰਤਣ ‘’ਚ ਸਫਲ ਰਹੇ। ਖਬਰਾਂ ਮੁਤਾਬਕ ਇਨ੍ਹਾਂ ਬੱਚਿਆਂ ‘’ਚੋਂ ਕੁਝ ਬੱਚਿਆਂ ਨੇ ਆਪਣੀ ਆਪ ਬੀਤੀ ਦੱਸੀ। ਇਨ੍ਹਾਂ ’ਚੋਂ ਇਕ ਹੈ ਮਾਰਿਯੁਪੋਲ ਸ਼ਹਿਰ ਦਾ 11 ਸਾਲਾ ਅਲੈਕਜ਼ੈਂਡਰ ਰੈਡਚੁਕ। ਉਸ ਨੇ ਦੱਸਿਆ ਕਿ 2022 ‘’ਚ ਰੂਸੀ ਫੌਜੀਆਂ ਨੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਬੰਦੀ ਬਣਾ ਲਿਆ ਸੀ। ਬਾਅਦ ‘’ਚ ਉਹ ਉਸ ਨੂੰ ਆਪਣੇ ਨਾਲ ਲੈ ਗਏ। ਦਾਦੀ ਲਿਊਡਮਿਡਾ ਸਿਰਿਕ ਦੇ ਨਾਲ ਬੈਠੇ 13 ਸਾਲਾ ਮੁੰਡੇ ਸਾਸ਼ਾ ਨੇ ਦੱਸਿਆ ਕਿ ਮਾਂ ਨੂੰ 2022 ‘’ਚ ਹਿਰਾਸਤ ‘’ਚ ਲਿਆ ਗਿਆ ਸੀ। ਯੂਕਰੇਨ ਤੇ ਆਜ਼ਾਦ ਖੋਜ ਸੰਗਠਨਾਂ ਦੇ ਮੁਤਾਬਕ, ਬੱਚਿਆਂ ਨੇ ਦੱਸਿਆ ਕਿ ਕ੍ਰੀਮੀਆ ‘ਤੇ ਕਬਜ਼ੇ ਦੀ ਸ਼ੁਰੂਆਤ ਤੋਂ ਰੂਸ ਨੇ ਕਬਜ਼ੇ ਵਾਲੇ ਖੇਤਰਾਂ ‘’ਚ ਰੂਸੀਕਰਨ ਤੇ ਯੂਕਰੇਨੀ ਬੱਚਿਆਂ ਦਾ ਮਾਈਂਡਵਾਸ਼ ਕਰਨ ਦੀ ਮੁਹਿੰਮ ਚਲਾਈ। ਬੱਚਿਆਂ ਨੂੰ ਰੂਸੀ ਭਾਸ਼ਾ ਪੜ੍ਹਾਉਣੀ ਸ਼ੁਰੂ ਕੀਤੀ। ਰੂਸੀ ਰਾਸ਼ਟਰਗਾਨ ਸਿੱਖਣਤੇ ਉਸ ਨੂੰ ਦੋਹਰਾਉਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੂੰ ਰੂਸੀ ਫਿਲਮਾਂ ਦਿਖਾਈਆਂ ਗਈਆਂ, ਰੂਸੀ ਇਤਿਹਾਸ ਪੜ੍ਹਾਇਆ ਗਿਆ ਤੇ ਕਿਹਾ ਗਿਆ ਕਿ ਯੂਕਰੇਨੀ ਕੌਮੀਅਤ ਨੂੰ ਭੁੱਲ ਜਾਵੋ। ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੂਸ ਜਾਂ ਰੂਸੀ ਕਬਜ਼ੇ ਵਾਲੇ ਕ੍ਰੀਮੀਆ ‘’ਚ ਰਹਿਣ ਲਈ ਪਾਸਪੋਰਟ, ਪੈਸਾ ਤੇ ਅਪਾਰਟਮੈਂਟ ਦੀ ਪੇਸ਼ਕਸ਼ ਕੀਤੀ ਗਈ।
ਯੂਕਰੇਨੀ ਬੱਚਿਆਂ ਨੂੰ ਕਬਜ਼ੇ ’ਚ ਲੈ ਕੇ ਰੂਸੀ ਸੱਭਿਆਚਾਰ ’ਚ ਢਾਲ ਰਿਹੈ ਰੂਸ
People and a Ukrainian serviceman watch as firefighters work to extinguish a fire at a damaged apartment building after a Russian attack in Odesa, Ukraine, Friday, Dec. 29, 2023. (AP Photo/Artem Perfilov)