ਯੂਕਰੇਨ ਤੋਂ ਉਜਾੜੇ ਦਾ ਸ਼ਿਕਾਰ 7000 ਲੋਕਾਂ ਨੂੰ ਮਿਲਿਆ ਆਸਟ੍ਰੇਲੀਅਨ ਵੀਜ਼ਾ

ਮੈਲਬੌਰਨ – ਯੂਕਰੇਨ ਤੋਂ ਭੱਜ ਕੇ ਯੂਰਪੀਅਨ ਮੁਲਕਾਂ ਵੱਲ ਆ ਰਹੇ ਲੋਕਾਂ ਨੂੰ ਆਸਟ੍ਰੇਲੀਆ ਵੀ 7000 ਵੀਜ਼ੇ ਦਿੱਤਾ ਹੈ। ਯੂਕਰੇਨ ਤੋਂ ਲੋਕੀ ਰੂਸ ਦੇ ਹਮਲੇ ਕਾਰਨ ਭੱਜ ਰਹੇ ਹਨ। ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੇ ਨਵੇਂ ਅੰਕੜਿਆਂ ਮੁਤਾਬਕ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਯੂਕਰੇਨ ਤੋਂ ਕਿਸੇ ਵੀ ਕਿਸਮ ਦੇ ਵੀਜ਼ੇ ‘ਤੇ ਆਏ 3000 ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਦਿੱਤਾ ਗਿਆ। 23 ਫਰਵਰੀ ਤੋਂ ਬਾਅਦ 7 ਹਜ਼ਾਰ ਵੀਜ਼ੇ ਲੋਕਾਂ ਨੂੰ ਦਿੱਤੇ ਹਨ, ਜਿਹਨਾਂ ਵਿਚੋਂ ਜ਼ਿਆਦਾਤਰ ਆਰਜ਼ੀ ਹਨ। ਇਹ ਵੀਜ਼ਾ ਤਿੰਨ ਸਾਲ ਲਈ ਵੈਲਿਡ ਹੁੰਦਾ ਹੈ, ਜਿਸ ਤਹਿਤ ਯੂਕਰੇਨੀ ਲੋਕਾਂ ਨੂੰ ਆਸਟ੍ਰੇਲੀਆ ਵਿਚ ਕੰਮ ਕਰਨ, ਪੜ੍ਹਨ ਅਤੇ ਮੈਡੀਕੇਅਰ ਵਰਗੀਆਂ ਸੇਵਾਵਾਂ ਦੀ ਆਗਿਆ ਹੋਵੇਗਾ। ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸੈਂਕੜੇ ਉਹਨਾਂ ਯੂਕਰੇਨੀਆਂ ਨੂੰ ਵੀ ਵੀਜ਼ੇ ਜਾਰੀ ਕੀਤੇ ਹਨ, ਜੋ ਹੁਣ ਯੂਕਰੇਨ ਛੱਡ ਕੇ ਹੋਰ ਮੁਲਕਾਂ ਵਿਚ ਚਲੇ ਗਏ ਹਨ।

Related posts

38ਵੀਆਂ ‘ਆਸਟ੍ਰੇਲੀਅਨ ਸਿੱਖ ਗੇਮਜ਼’ : 3 ਦਿਨਾਂ ਦੌਰਾਨ 3 ਲੱਖ ਦਰਸਕ਼ਾਂ ਦੇ ਪੁੱਜਣ ਦੀ ਉਮੀਦ !

ਕੀ ਈਸਟਰ ਤੋਂ ਬਾਅਦ ਆਸਟ੍ਰੇਲੀਆ ਨੂੰ ਤੇਲ ਸੰਕਟ ਨਾਲ ਜੂਝਣਾ ਪੈ ਸਕਦਾ ?

ਅਸੀਂ ‘ਨਫ਼ਰਤ’ ਦੀ ਥਾਂ ਵਿਕਟੋਰੀਅਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਤੇ ਹੋਰ ਕਿਫਾਇਤੀ ਬਣਾ ਰਹੇ ਹਾਂ – ਪ੍ਰੀਮੀਅਰ ਐਲਨ