ਯੂਨਾਨ: ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, 2 ਬੱਚਿਆਂ ਸਣੇ 4 ਦੀ ਮੌਤ

ਏਥਨਜ਼ – ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਮੰਗਲਵਾਰ ਸ਼ਾਮ ਨੂੰ ਏਜੀਅਨ ਸਾਗਰ ਵਿਚ ਯੂਨਾਨੀ ਟਾਪੂ ਕੋਸ ਦੇ ਤੱਟ ‘ਤੇ ਡੁੱਬ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਯੂਨਾਨ ਦੇ ਸਰਕਾਰੀ ਚੈਨਲ ਈ.ਆਰ.ਟੀ . ਅਨੁਸਾਰ, ਪੀੜਤਾਂ ਵਿੱਚ 2 ਔਰਤਾਂ ਅਤੇ 2 ਬੱਚੇ ਸ਼ਾਮਲ ਸਨ।ਬਚਾਅ ਕਾਰਜ ਜਾਰੀ ਹੈ। ਹੇਲੇਨਿਕ ਕੋਸਟ ਗਾਰਡ ਨੇ ਕਿਹਾ ਕਿ 26 ਲੋਕਾਂ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਕਿਸ਼ਤੀ ‘ਤੇ ਕਿੰਨੇ ਲੋਕ ਸਵਾਰ ਸਨ। ਜ਼ਿਕਰਯੋਗ ਹੈ ਕਿ 2015 ਤੋਂ, ਯੂਨਾਨ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੇ ਅਨਿਯਮਿਤ ਪ੍ਰਵਾਹ ਲਈ ਯੂਰਪੀਅਨ ਯੂਨੀਅਨ ਵਿੱਚ ਪ੍ਰਮੁੱਖ ਪ੍ਰਵੇਸ਼ ਪੁਆਇੰਟਾਂ ਵਿੱਚੋਂ ਇੱਕ ਰਿਹਾ ਹੈ। ਪਿਛਲੇ 9 ਸਾਲਾਂ ਵਿੱਚ 10 ਲੱਖ ਤੋਂ ਵੱਧ ਲੋਕ ਯੂਨਾਨ ਦੇ ਤੱਟਾਂ ‘ਤੇ ਪਹੁੰਚ ਚੁੱਕੇ ਹਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ