ਯੂਪੀਏ ਸਰਕਾਰ ਦਿੰਦੀ ਸੀ ਇਕ ਹੀ ਕੀਮਤ ’ਤੇ ਦੋ ਐੱਲਪੀਜੀ ਸਿਲੰਡਰ : ਰਾਹੁਲ ਗਾਂਧੀ

ਨਵੀਂ ਦਿੱਲੀ – ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਯੂਪੀਏ ਦੇ ਸ਼ਾਸਨਕਾਲ ਵਿਚ ਜਿੰਨੇ ਵਿਚ ਦੋ ਸਿਲੰਡਰ ਮਿਲਦੇ ਸਨ, ਹੁਣ ਇਕ ਸਿਲੰਡਰ ਮਿਲਦਾ ਹੈ।

ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 50 ਰੁਪਏ ਦੇ ਵਾਧੇ ਦੇ ਇਕ ਦਿਨ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ ’ਤੇ ਦਾਅਵਾ ਕੀਤਾ ਕਿ ਯੂਪੀਏ ਦੇ ਕਾਰਜਕਾਲ ਦੌਰਾਨ ਐੱਲਪੀਜੀ ਦੀ ਕੀਮਤ 410 ਰੁਪਏ ਸੀ ਅਤੇ ਉਸ ਵਿਚ ਸਬਸਿਡੀ ਪ੍ਰਤੀ ਸਿਲੰਡਰ 827 ਰੁਪਏ ਦਿੱਤੀ ਜਾ ਰਹੀ ਸੀ, ਜਦਕਿ ਐੱਨਡੀਏ ਦੇ ਕਾਰਜਕਾਲ ਦੌਰਾਨ ਐੱਲਪੀਜੀ ਦੀ ਕੀਮਤ ਸਿਫ਼ਰ ਸਬਸਿਡੀ ਨਾਲ 999 ਰੁਪਏ ਹੈ। ਕਾਂਗਰਸੀ ਨੇਤਾ ਨੇ ਅੱਗੇ ਕੇਂਦਰ ’ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਉਸ ਸਮੇਂ ਹੁਣ ਇਕ ਦੀ ਕੀਮਤ ’ਤੇ ਦੋ ਸਿਲੰਡਰ ਮਿਲਦੇ ਸਨ। ਗਾਂਧੀ ਨੇ ਟਵੀਟ ਕੀਤਾ ਕਿ ਦੋ ਸਿਲੰਡਰ ਉਦੋਂ ਇਕ ਹੀ ਕੀਮਤ ਵਿਚ! ਸਿਰਫ਼ ਗ਼ਰੀਬ ਅਤੇ ਮੱਧ ਵਰਗੀ ਭਾਰਤੀ ਪਰਿਵਾਰਾਂ ਦੇ ਕਲਿਆਣ ਲਈ ਸ਼ਾਸਨ ਕਰਦੀ ਹੈ। ਇਹ ਸਾਡੀ ਆਰਥਿਕ ਨੀਤੀ ਦਾ ਮੂਲ ਹੈ।

ਉਨ੍ਹਾਂ ਕਿਹਾ ਕਿ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਸਿਲੰਡਰ ਦੀ ਕੀਮਤ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਂ ਸੋਧ ਨਾਲ ਘਰੇਲੂ ਐੱਲਪੀਜੀ ਸਿਲੰਡਰ ਦਿੱਲੀ ਵਿਚ 999.50 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਸੀ। 1 ਮਈ ਨੂੰ 19 ਕਿਲੋਗ੍ਰਾਮ ਦੇ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਦੀ ਕੀਮਤ 102.50 ਰੁਪਏ ਵਧਣ ਤੋਂ ਬਾਅਦ 2355.50 ਰੁਪਏ ਹੋ ਗਈ ਹੈ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ