ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਹੋਈ ਸ਼ੁਰੂ

ਇੰਫਾਲ – ਕਾਂਗਰਸ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਭਾਰੀ ਅਨਿਆਂ’ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ’ਭਾਰਤ ਜੋੜੋ ਨਿਆਂ ਯਾਤਰਾ’ ਕੱਢੀ ਜਾ ਰਹੀ ਹੈ। ਉਨ੍ਹਾਂ ਯਾਤਰਾ ਦੀ ਸ਼ੁਰੂਆਤ ਦੇ ਮੌਕੇ ਇਹ ਵੀ ਕਿਹਾ ਕਿ ਇਕ ਅਜਿਹੇ ਭਵਿੱਖ ਦਾ ਦਿ੍ਰਸ਼ਟੀਕੋਣ ਪੇਸ਼ ਕਰਨਾ ਹੈ, ਜੋ ਸਦਭਾਵਨਾ, ਸਮਾਨ ਭਾਗੀਦਾਰੀ ਵਾਲਾ ਅਤੇ ਭਾਈਚਾਰੇ ਨਾਲ ਭਰਿਆ ਹੋਵੇ। ਰਾਹੁਲ ਗਾਂਧੀ ਨੇ ਕਿਹਾ ਕਿ 2004 ਤੋਂ ਰਾਜਨੀਤੀ ’ਚ ਹਾਂ। ਪਹਿਲੀ ਵਾਰ ਹਿੰਦੁਸਤਾਨ ਦੇ ਇਕ ਪ੍ਰਦੇਸ਼ ਗਿਆ, ਜਿਥੇ ਪੂਰੀ ਵਿਵਸਥਾ ਤਬਾਹ ਹੋ ਗਈ ਹੈ। ਜਿਸਨੂੰ ਤੁਸੀਂ ਮਣੀਪੁਰ ਕਹਿੰਦੇ ਸੀ, ਉਹ ਹੁਣ ਰਿਹਾ ਹੀ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਤਕ ਇਥੋਂ ਦੇ ਲੋਕਾਂ ਦੇ ਹੰਝੂ ਪੂਜਣ, ਹੱਥ ਫੜਨ ਨਹੀਂ ਆਏ। ਸ਼ਾਇਦ ਭਾਜਪਾ, ਆਰ.ਐੱਸ.ਐੱਸ. ਦੇ ਲਈ ਮਣੀਪੁਰ ਦੇਸ਼ ਦਾ ਹਿੱਸਾ ਨਹੀਂ ਹੈ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’