ਰੂਸ ‘’ਚ ਵਿਦਿਆਰਥਣ ਨੇ ਸਹਿਪਾਠੀਆਂ ‘ਤੇ ਕੀਤੀ ਗੋਲੀਬਾਰੀ, ਇਕ ਦੀ ਮੌਤ; ਪੰਜ ਜ਼ਖਮੀ

ਮਾਸਕੋ – ਰੂਸ ਵਿਚ ਇਕ ਸਕੂਲੀ ਵਿਦਿਆਰਥਣ ਨੇ ਆਪਣੇ ਕਈ ਸਹਿਪਾਠੀਆਂ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਇਕ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਬਾਅਦ ਵਿੱਚ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਨਿਊਜ਼ ਏਜੰਸੀ ਅਤੇ ਅਧਿਕਾਰੀਆਂ ਨੇ ਦਿੱਤੀ। ਰੂਸ ਦੀ ਜਾਂਚ ਕਮੇਟੀ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਖੇਤਰ ਬ੍ਰਾਇੰਸਕ ਦੇ ਇੱਕ ਸਕੂਲ ਵਿੱਚ ਵਾਪਰੀ। ਜ਼ਖਮੀਆਂ ’ਚ ਬੱਚੇ ਵੀ ਦੱਸੇ ਜਾ ਰਹੇ ਹਨ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਦੱਸਿਆ ਕਿ ਜ਼ਖਮੀਆਂ ‘’ਚੋਂ ਇਕ ਦੀ ਹਾਲਤ ਗੰਭੀਰ ਹੈ। ਆਰਆਈਏ ਨੋਵੋਸਤੀ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਵਿੱਚ ਹਮਲੇ ਦੌਰਾਨ ਬੱਚੇ ਮੇਜ਼ਾਂ ਅਤੇ ਕੁਰਸੀਆਂ ਦੇ ਪਿੱਛੇ ਲੁਕੇ ਹੋਏ ਦਿਖਾਈ ਦਿੱਤੇ। ਰੂਸ ਦੀ ਜਾਂਚ ਕਮੇਟੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ 14 ਸਾਲਾ ਕੁੜੀ ਸਕੂਲ ‘’ਚ ਪੰਪ-ਐਕਸ਼ਨ ਸ਼ਾਟਗਨ ਲੈ ਕੇ ਆਈ ਸੀ, ਜਿਸ ਦੀ ਵਰਤੋਂ ਉਸ ਨੇ ਆਪਣੇ ਸਹਿਪਾਠੀਆਂ ‘’ਤੇ ਗੋਲੀਬਾਰੀ ਲਈ ਕੀਤੀ। ਟੈਲੀਗ੍ਰਾਮ ਚੈਨਲ ਸ਼ਾਟ ਦੀ ਰਿਪੋਰਟ ਅਨੁਸਾਰ ਆਰਆਈਏ ਨੋਵੋਸਤੀ ਨੇ ਕਿਹਾ ਕਿ ਕੁੜੀ ਦੇ ਪਿਤਾ ਨੂੰ ਗਵਾਹ ਵਜੋਂ ਪੁੱਛਗਿੱਛ ਲਈ ਲਿਜਾਇਆ ਗਿਆ ਹੈ।

Related posts

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ

ਜਾਪਾਨ ਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੀ ‘ਆਇਰਨ ਲੇਡੀ’ ਨੇ ਚੀਨ ਨੂੰ ਵਖਤ ਪਾ ਦਿੱਤਾ !