ਰੋਹਿਤ ਸ਼ਰਮਾ ਨੇ ਰੱਖ ਦਿੱਤੀ ਸੀ ਅਜਿਹੀ ਸ਼ਰਤ

ਨਵੀਂ ਦਿੱਲੀ – ਰੋਹਿਤ ਸ਼ਰਮਾ ਹੁਣ ਟੀਮ ਇੰਡੀਆ ਦੇ ਵਨਡੇ ਅਤੇ ਟੀ-20 ਟੀਮ ਦੇ ਕਪਤਾਨ ਹਨ ਅਤੇ ਵਿਰਾਟ ਕੋਹਲੀ ਦੀ ਜਗ੍ਹਾ ਉਨ੍ਹਾਂ ਨੂੰ ਇਹ ਜ਼ਿੰਮੇਦਾਰੀ ਸੌਂਪੀ ਗਈ ਹੈ । ਹੁਣ ਇਕ ਜਾਣਕਾਰੀ ਸਾਹਮਣੇ ਆ ਰਹੀ ਹੈ ਉਸਦੇ ਮੁਤਾਬਕ ਰੋਹਿਤ ਸ਼ਰਮਾ ਨੇ ਸਲੈਕਟਰਸ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ਕਿ ਉਹ ਟੀਮ ਇੰਡੀਆ ਦੀ ਕਪਤਾਨੀ ਉਦੋਂ ਕਰਣਗੇ, ਜਦੋਂ ਉਨ੍ਹਾਂ ਨੂੰ ਸੀਮਤ ਫਾਰਮੈਟ ਦੇ ਦੋਵਾਂ ਟੀਮਾਂ ਦੀ ਪੂਰੀ ਜ਼ਿੰਮੇਦਾਰੀ ਦਿੱਤੀ ਜਾਵੇ। ਰੋਹਿਤ ਸ਼ਰਮਾ ਨੂੰ ਟੀ-20 ਵਰਲਡ ਕੱਪ 2021 ਤੋਂ ਬਾਅਦ ਟੀ-20 ਟੀਮ ਦਾ ਜਦੋਂ ਕਿ 8 ਦਸੰਬਰ ਨੂੰ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਭਾਰਤੀ ਟੀ-20 ਟੀਮ ਦੀ ਕਪਤਾਨੀ ਟੀ-20 ਵਰਲਡ ਕੱਪ ਤੋਂ ਬਾਅਦ ਛੱਡਣ ਦਾ ਐਲਾਨ ਕੀਤਾ ਸੀ ਅਤੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਹੋਰ ਫਾਰਮੇਟ ਵਿਚ ਕਪਤਾਨੀ ਕਰਨਾ ਜਾਰੀ ਰੱਖੇਗਾ । ਹੁਣ ਦੱਖਣੀ ਅਫਰੀਕਾ ਦੌਰੇ ਉੱਤੇ ਜਾਣ ਤੋਂ ਪਹਿਲਾਂ ਉਹ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤੇ ਗਏ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਤੋਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਸਲੈਕਟਰਸ ਵਨਡੇ ਅਤੇ ਟੀ-20 ਲਈ ਇਕ ਹੀ ਕਪਤਾਨ ਚਾਹੁੰਦੇ ਸਨ ਅਤੇ ਇਸਦੀ ਵਜ੍ਹਾ ਨਾਲ ਹੀ ਉਨ੍ਹਾਂਨੂੰ ਟੀ-20 ਤੋਂ ਬਾਅਦ ਵਨਡੇ ਟੀਮ ਦੀ ਵੀ ਕਮਾਨ ਦੇ ਦਿੱਤੀ ਗਈ ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ