ਨੇਪਾਲ – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੱਛਮੀ ਦਿੱਲੀ ਦੇ ਬਰਗਰ ਕਿੰਗ ਵਿੱਚ ਹੋਏ ਕਤਲ ਮਾਮਲੇ ਵਿੱਚ ਅੰਨੂ ਧਨਖੜ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਗਰ ਕਿੰਗ ‘ਚ ਕਤਲ ਤੋਂ ਬਾਅਦ ਅੰਨੂ ਧਨਖੜ ਲੇਡੀ ਡਾਨ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ। ਉਹ ਹਿਮਾਂਸ਼ੂ ਭਾਊ ਗੈਂਗ ਦੀ ਮੈਂਬਰ ਹੈ। ਇਸ ਕਤਲ ਦੀ ਜ਼ਿੰਮੇਵਾਰੀ ਹਿਮਾਂਸ਼ੂ ਭਾਊ ਗੈਂਗ ਨੇ ਲਈ ਸੀ।ਅਨੂੰ ਧਨਖੜ ਨੂੰ ਨੇਪਾਲ ਸਰਹੱਦ ਨੇੜੇ ਲਖੀਮਪੁਰ ਖੇੜੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 18 ਜੂਨ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਬਰਗਰ ਕਿੰਗ ਰੈਸਟੋਰੈਂਟ ਦੇ ਅੰਦਰ ਅਮਨ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਬਰਗਰ ਕਿੰਗ ਰੈਸਟੋਰੈਂਟ ਵਿੱਚ ਅਮਨ ਦਾ ਕਤਲ ਕੀਤਾ ਗਿਆ ਤਾਂ ਸ਼ੂਟਰਾਂ ਨੇ 20 ਤੋਂ 25 ਰਾਊਂਡ ਫਾਇਰ ਕੀਤੇ। ਇਸ ਮਾਮਲੇ ‘ਚ ਅੰਨੂ ਧਨਖੜ ਫਰਾਰ ਸੀ।ਪੁਲਿਸ ਨੇ ਕਿਹਾ ਹੈ ਕਿ ਦਿੱਲੀ ਵਿੱਚ ਵਾਪਰੇ ਸਨਸਨੀਖੇਜ਼ ਕਤਲ ਕਾਂਡ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਪੈਸ਼ਲ ਸੈੱਲ ਦੀ ਟੀਮ ਨੇ ਵੀ ਮੌਕੇ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਬਿਜੇਂਦਰ ਉਰਫ ਗੋਲੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਮਾਮਲੇ ਨਾਲ ਜੁੜੇ ਕਈ ਦੋਸ਼ੀਆਂ ਦੀ ਪਛਾਣ ਹੋਈ, ਜਿਨ੍ਹਾਂ ‘ਚੋਂ ਇਕ ਅੰਨੂ ਧਨਖੜ ਸੀ।