ਵਿਕਟੋਰੀਆ ‘ਚ 473 ਕੇਸ, ਬਿਲਡਿੰਗ ਵਰਕਰਾਂ ਨੂੰ ਟੀਕਾਕਰਨ ਦੀ ਮੁਹਿੰਮ ਚੱਲੇਗੀ

ਮੈਲਬੌਰਨ – ਵਿਕਟੋਰੀਆ ਦੇ ਵਿੱਚ ਬਿਲਡਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਵੈਕਸੀਨ ਦੇਣ ਦੇ ਲਈ ਇੱਕ ਮੁਹਿਮੰਮ ਚਲਾਈ ਜਾਵੇਗੀ ਅਤੇ ਉਹਨਾਂ ਦਾ ਪਹਿਲ ਦੇ ਆਧਾਰ ‘ਤੇ ਟੀਕਾਕਰਨ ਕੀਤਾ ਜਾਵੇਗਾ।

ਵਿਕਟੋਰੀਆ ਦੇ ਖਜ਼ਾਨਾ ਮੰਤਰੀ ਟਿਮ ਪਾਲਾਸ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਅਗਲੇ ਹਫ਼ਤੇ ਦੇ ਵਿੱਚ ਵਿਕਟੋਰੀਆ ਦੀ ਬਿਲਡਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ 20,000 ਵੈਕਸੀਨ ਫਾਈਜ਼ ਵੈਕਸੀਨ ਦਿੱਤੇ ਜਾਣਗੇ ਜਦਕਿ ਐਟਰਾਜ਼ੈਨੇਕਾ ਵੈਕਸੀਨ ਲੈਣ ‘ਤੇ ਕੋਈ ਸੀਮਤ ਗਿਣਤੀ ਦੀ ਕੋਈ ਪਾਬੰਦੀ ਨਹੀਂ ਹੈ।

ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 473 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਅੱਜ ਨਵੇਂ ਆਏ ਕੇਸਾਂ ਦੇ ਵਿੱਚੋਂ ਸਿਰਫ਼ 202 ਪਹਿਲਾਂ ਤੋਂ ਹੀ ਮਿਲੇ ਫੈਲਾਅ ਦੇ ਨਾਲ ਸਬੰਧਤ ਹਨ ਜਦਕਿ 271 ਨਵੇਂ ਲੋਕਲ ਕੇਸ ਕਮਿਊਨਿਟੀ ਦੇ ਵਿੱਚ ਪਾਏ ਗਏੇ ਹਨ ਅਤੇ ਇਹਨਾਂ ਕੇਸਾਂ ਦੇ ਸਰੋਤਾਂ ਦੀ ਜਾਂਚ ਜਾਰੀ ਹੈ। ਇਸ ਵੇਲੇ 157 ਕੋਵਿਡ-19 ਨਾਲ ਪੀੜਤ ਮਰੀਜ਼ ਹਸਤਾਲ ਦੇ ਵਿੱਚ ਦਾਖਲ ਹਨ ਜਿਹਨਾਂ ਵਿੱਚੋਂ 38 ਮਰੀਜ਼ ਆਈ ਸੀ ਯੂ ਦੇ ਵਿੱਚ ਹਨ ਤੇ 26 ਵੈਂਟੀਲੇਟਰ ਦੇ ਉਪਰ ਹਨ। ਕੱਲ੍ਹ ਸੂਬੇ ਦੇ ਵਿੱਚ 49 ਹਜ਼ਾਰ 37 ਟੈਸਟ ਕੀਤੇ ਗਏ ਅਤੇ 30 ਹਜ਼ਾਰ 32 ਵੈਕਸੀਨ ਦਿੱਤੇ ਗਏ।

ਵਿਕਟੋਰੀਆ ਦੇ ਵਿੱਚ ਇਸ ਵੇਲੇ ਸਭ ਤੋਂ ਜਿਆਦਾ ਕੋਵਿਡ-19 ਕੇਸ ਜਿਹੜੇ ਇਲਾਕਿਆਂ ਦੇ ਵਿੱਚ ਹਨ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

• ਹਿਊਮ ਸਿਟੀ ਕੌਂਸਲ – 1118
• ਮੋਰਲੈਂਡ ਸਿਟੀ ਕੌਂਸਲ – 514
• ਵਿੰਡਮ ਸਿਟੀ ਕੌਂਸਲ – 297
• ਵਿਟਲਸੀਅ ਸਿਟੀ ਕੌਂਸਲ – 274
• ਹੌਬਸਨ ਬੇਅ ਸਿਟੀ ਕੌਂਸਲ – 194
• ਡੇਅਰਬਿਨ ਸਿਟੀ ਕੌਂਸਲ – 119
• ਬਰਿੰਮਬੈਂਕ ਸਿਟੀ ਕੌਂਸਲ – 114
• ਮੈਲਟਨ ਸਿਟੀ ਕੌਂਸਲ – 113

ਵਿਕਟੋਰੀਆ ਦੇ ਵਿੱਚ ਕੋਵਿਡ-19 ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ:

• ਜੇਕਰ ਤੁਸੀਂ ਚਿੰਤਤ ਹੋ, ਕੋਰੋਨਾਵਾਇਰਸ ਹੌਟਲਾਈਨ ਨੂੰ ਫੋਨ ਕਰੋ 1800 675 398 (24 ਘੰਟੇ)।

• ਜੇ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ ਤਾਂ 131 450 ਉਪਰ ਫੋਨ ਕਰੋ।

• ਐਮਰਜੈਂਸੀ ਵਾਸਤੇ ਟਰਿਪਲ ਜ਼ੀਰੋ (000) ਡਾਇਲ ਕਰੋ।

• ਜੇ ਤੁਸੀਂ ਆਪਣੇ ਟੈਸਟ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਆਮਦਨ ਗਵਾਉਣ ਬਾਰੇ ਚਿੰਤਤ ਹੋ ਤਾਂ ਤੁਸੀਂ ਕਰੋਨਾਵਾਇਰਸ (ਕੋਵਿਡ-19) ਟੈਸਟ ਕਰਕੇ ਵੱਖਰੇ ਰਹਿਣ ਦੀ 450 ਡਾਲਰ ਦੀ ਸਹਾਇਤਾ ਵਾਸਤੇ ਯੋਗ ਹੋ ਸਕਦੇ ਹੋ। ਇਹ ਤੁਹਾਨੂੰ ਘਰ ਵਿੱਚ ਰਹਿਣ ਵਿੱਚ ਸਹਾਇਤਾ ਕਰੇਗੀ।

• ਜੇ ਤੁਹਾਡਾ ਟੈਸਟ ਪੌਜ਼ੇਟਿਵ ਆਉਂਦਾ ਹੈ ਜਾਂ ਪੁਸ਼ਟੀ ਕੀਤੇ ਮਾਮਲੇ ਦੇ ਨਜ਼ਦੀਕੀ ਸੰਪਰਕ ਹੋ ਤਾਂ ਤੁਸੀਂ 1,500 ਡਾਲਰ ਦੇ ਭੁਗਤਾਨ ਵਾਸਤੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ ਤਾਂ ਸਿਫਰ (0) ਦਬਾਓ।

• ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਚਿੰਤਤ ਜਾਂ ਪਰੇਸ਼ਾਨ ਮਹਿਸੂਸ ਕਰ ਰਹੇ ਹੋ ਤਾਂ 13 11 14 ਉੱਤੇ ਫੋਨ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ ਤਾਂ ਪਹਿਲਾਂ 131 450 ਉੱਤੇ ਫੋਨ ਕਰੋ।

• ਜੇ ਤੁਸੀਂ ਇਕੱਲਾਪਣ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰ ਸਕਦੇ ਹੋ ਅਤੇ ਤਿੰਨ (3) ਦਬਾਓ। ਤੁਸੀਂ ਆਸਟ੍ਰੇਲੀਅਨ ਰੈਡ ਕਰਾਸ ਦੇ ਕਿਸੇ ਵਲੰਟੀਅਰ ਨਾਲ ਜੁੜ ਜਾਓਗੇ ਜੋ ਤੁਹਾਨੂੰ ਸਥਾਨਕ ਸਹਾਇਤਾ ਸੇਵਾਵਾਂ ਨਾਲ ਜੋੜ ਸਕਦਾ ਹੈ।

Related posts

$100 Million Boost for Bushfire Recovery Across Victoria

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community